03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜੀਵ ਵਿਗਿਆਨ ਵਿਸ਼ੇ ਦਾ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 23-11-2025
ਪਠਾਨਕੋਟ, 22 ਨਵੰਬਰ (ਸੰਧੂ)- ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਪੰਜਾਬ), ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਰਾਜੇਸ਼ ਕੁਮਾਰ ਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ, ਪਠਾਨਕੋਟ ਦੇ ਪਿ੍ੰਸੀਪਲ ਹਰਿੰਦਰ ਸੈਣੀ ਦੇ ਨਿਰਦੇਸ਼ਾਂ ਹੇਠ, ਸ਼ਹੀਦ ਮੱਖਣ ਸਿੰਘ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ ਵਿਖੇ ਤਿੰਨ ਦਿਨਾਂ ਜੀਵ ਵਿਗਿਆਨ ਸੈਮੀਨਾਰ ਕਰਵਾਇਆ ਗਿਆ | ਇਹ ਸੈਮੀਨਾਰ ਸਕੂਲ ਪਿ੍ੰਸੀਪਲ ਮੀਨਮ ਸ਼ਿਖਾ ਤੇ ਪੀ.ਡੀ.ਐਮ. ਸਵਤੰਤਰ ਕੁਮਾਰ, ਪਿ੍ੰਸੀਪਲ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇ.ਐਫ.ਸੀ. ਪਠਾਨਕੋਟ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਸਿਖਲਾਈ ਸਰੋਤ ਵਿਅਕਤੀਆਂ ਜੀਵ ਵਿਗਿਆਨ ਲੈਕਚਰਾਰ ਸੁਧੀਰ ਸਿੰਘ, ਪ੍ਰਦੀਪ ਸਿੰਘ, ਅਭਿਲਾਸ਼ਾ ਤੇ ਨਵਦੀਪ ਕੌਰ ਵਲੋਂ ਦਿੱਤੀ ਗਈ ਪਠਾਨਕੋਟ ਜ਼ਿਲ੍ਹੇ ਭਰ ਦੇ ਜੀਵ ਵਿਗਿਆਨ ਲੈਕਚਰਾਰਾਂ ਨੇ ਸੈਮੀਨਾਰ ਵਿੱਚ ਹਿੱਸਾ ਲਿਆ | ਸਰੋਤ ਵਿਅਕਤੀਆਂ ਨੇ ਜੀਵ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਪੋ੍ਰਜੈਕਟਾਂ ਤੇ ਪ੍ਰੈਕਟੀਕਲਾਂ ਰਾਹੀਂ ਸਿਖਲਾਈ ਪ੍ਰਦਾਨ ਕੀਤੀ | ਸਕੂਲ ਪਿ੍ੰਸੀਪਲ ਮੀਨਮ ਸ਼ਿਖਾ ਤੇ ਪੀ.ਡੀ.ਐਮ. ਸਵਤੰਤਰ ਕੁਮਾਰ, ਪਿ੍ੰਸੀਪਲ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੇ.ਐਫ.ਸੀ., ਪਠਾਨਕੋਟ ਮੌਜੂਦ ਸਨ | ਉਨ੍ਹਾਂ ਕਿਹਾ ਕਿ ਇਹ ਸਿਖਲਾਈ ਵਿਭਾਗ ਦੁਆਰਾ ਜੀਵ ਵਿਗਿਆਨ ਵਿਸ਼ੇ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੀ ਜਾ ਰਹੀ ਹੈ, ਜੋ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ | ਸੈਮੀਨਾਰ ਦੇ ਆਖ਼ਰੀ ਦਿਨ, ਸਿਖਲਾਈ ਪ੍ਰਾਪਤ ਕਰਨ ਵਾਲੇ ਲੈਕਚਰਾਰਾਂ ਨੂੰ ਸਕੂਲ ਪੀ.ਡੀ.ਐਮ. ਸਵਤੰਤਰ ਕੁਮਾਰ, ਪਿ੍ੰਸੀਪਲ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇ.ਐਫ.ਸੀ. ਤੇ ਰਿਸੋਰਸ ਪਰਸਨ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਦਲਿਤ ਸਮਾਜ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ - ਕੁਲਵਿੰਦਰ ਬੋਦਲ, ਬਲਜੀਤ ਸਿੰਘ ਅਗਲੀ ਖ਼ਬਰ ਹਲਕਾ ਇੰਚਾਰਜ ਚੇਅਰਮੈਨ ਵਿਭੂਤੀ ਸ਼ਰਮਾ ਨੇ ਗੁਰਦੁਆਰਾ ਆਬਾਦਗੜ੍ਹ ਵਿਖੇ ਨਗਰ ਕੀਰਤਨ ਦਾ ਕੀਤਾ ਸਵਾਗਤ
Ad Position 24
No active advertisement