03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੰਵਿਧਾਨ ਦਿਵਸ ਸੰਬੰਧੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 23-11-2025
ਦੀਨਾਨਗਰ, 22 ਨਵੰਬਰ (ਸੋਢੀ/ਸ਼ਰਮਾ)- ਦੀਨਾਨਗਰ ਝੰਡੇਚੱਕ ਨਜ਼ਦੀਕ ਕਮ ਇਨ ਫੂਡ ਫਾਰਮ ਵਿਖੇ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਡਕਰ ਦੀ ਵਿਚਾਰਧਾਰਾ ਨੂੰ ਸਮਰਪਿਤ ਸੰਵਿਧਾਨ ਦਿਵਸ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਿਸ਼ੇਸ਼ ਤੌਰ 'ਤ ਪਹੁੰਚੇ ਤੇ ਉਨ੍ਹਾਂ ਨੇ ਨੇੜਲੇ ਪਿੰਡਾਂ ਤੋਂ ਆਏ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ 'ਤੇ ਹੱਲ ਵੀ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਸਮਰਪਿਤ ਸੂਬੇ ਭਰ ਅੰਦਰ ਸੰਵਿਧਾਨ ਦਿਵਸ ਸਮਾਗਮ ਕਰਵਾਏ ਜਾ ਰਹੇ ਹਨ ਤੇ ਇਸੇ ਤਹਿਤ ਅੱਜ ਦੀਨਾਨਗਰ ਵਿਖੇ ਸਮਾਗਮ ਕਰਵਾਇਆ ਗਿਆ ਹੈ | ਉਨ੍ਹਾਂ ਪਹੁੰਚੇ ਇਲਾਕਾ ਨਿਵਾਸੀਆਂ ਨੂੰ ਬਾਬਾ ਸਾਹਿਬ ਦੀ ਜੀਵਨੀ ਅਤੇ ਉਨਾਂ ਦੀ ਸੋਚ, ਉਨ੍ਹਾਂ ਵਲੋਂ ਦਿੱਤੇ ਭਾਸ਼ਣਾਂ ਤੇ ਲਿਖਤਾਂ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਤਹਿਸੀਲ ਵੈੱਲਫੇਅਰ ਅਫ਼ਸਰ ਮੁਕੁਲ ਸ਼ਰਮਾ, ਡਿਪਟੀ ਚੀਫ਼ ਮੋਹਨ ਲਾਲ, ਡਾ: ਕੇ.ਜੇ. ਸਿੰਘ ਧਾਰੀਵਾਲ, ਪਵਨ ਕੁਮਾਰ ਸੀਨੀਅਰ ਸਹਾਇਕ, ਜੇ.ਪੀ. ਸਿੰਘ ਖਰਲਾਂਵਾਲਾ, ਲੇਖ ਰਾਜ, ਦਰਸ਼ਨ ਲਾਲ, ਕੇਵਲ ਕਿ੍ਸ਼ਨ ਲਾਡੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਆਗੂਆਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਵਲੋਂ 26 ਦੇ ਚੰਡੀਗੜ੍ਹ ਮੁਜ਼ਾਹਰੇ ਲਈ ਜ਼ੋਰਦਾਰ ਤਿਆਰੀ-ਅਜਨਾਲਾ
Ad Position 24
No active advertisement