ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਸਭ ਧਰਮਾਂ ਦੇ ਸਾਂਝੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਾਦੀਆਂ ਤੋਂ ਸਜਾਇਆ ਗਿਆ | ਨਗਰ ਕੀਰਤਨ ਦੇ ਅੱਗੇ ਬਾਬਾ ਅਜੇ ਸਿੰਘ ਸਕੂਲ ਧਾਰੀਵਾਲ ਦੇ ਵਿਦਿਆਰਥੀ ਗੱਤਕੇ ਦੇ ਜੌਹਰ ਦਿਖਾ ਰਹੇ ਸਨ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਬੈਂਡ ਵਜਾ ਰਹੇ ਸਨ | ਭਾਈ ਵਿਕਰਮਜੀਤ ਸਿੰਘ ਮੁੱਖ ਸੇਵਾਦਾਰ ਦਲ ਬਾਬਾ ਬੰਦਾ ਬਹਾਦਰ, ਆਸ਼ੀਸ਼ਪਾਲ ਸਿੰਘ ਲੱਕੀ ਤੇ ਸਾਥੀਆਂ ਵਲੋਂ ਨਰਸਿੰਙਾ ਵਜਾਉਣ ਦੀ ਸੇਵਾ ਨਿਭਾਈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ, ਗੁਰਤਿੰਦਰਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ, ਸਿਮਰਨਜੀਤ ਸਿੰਘ ਕੋਟ ਟੋਡਰਮੱਲ ਪ੍ਰਚਾਰਕ, ਗਿਆਨੀ ਗੁਰਮੁੱਖ ਸਿੰਘ ਪ੍ਰਚਾਰਕ, ਭਾਈ ਸਰਵਨ ਸਿੰਘ ਪ੍ਰਚਾਰਕ, ਤਰਸੇਮ ਸਿੰਘ ਪ੍ਰਧਾਨ, ਮਹਿੰਦਰ ਸਿੰਘ ਖਜਾਨਚੀ, ਭਾਈ ਚਰਨਜੀਤ ਸਿੰਘ ਹੈਡ ਗ੍ਰੰਥੀ, ਹਰਪ੍ਰੀਤ ਸਿੰਘ ਪਿੰਕਾ, ਹਰਵਿੰਦਰ ਸਿੰਘ ਲਾਡੀ, ਜਗੀਰ ਸਿੰਘ, ਮਨਦੀਪ ਸਿੰਘ ਬੌਬੀ, ਕੰਵਰਦੀਪ ਸਿੰਘ ਹੈਪੀ, ਇੰਦਰਜੀਤ ਸਿੰਘ, ਮਾਸਟਰ ਮਨਜੀਤ ਸਿੰਘ, ਮਨਦੀਪ ਸਿੰਘ ਜੋਗੀ ਚੀਮਾ, ਬਰਜਿੰਦਰ ਸਿੰਘ ਡੱਲਾ, ਮੋਹਨ ਸਿੰਘ ਉਬਰਾਏ, ਡਾਕਟਰ ਬਲਚਰਨਜੀਤ ਸਿੰਘ ਭਾਟੀਆ, ਜੋਗਿੰਦਰਪਾਲ ਨੰਦੂ ਪ੍ਰਧਾਨ ਨਗਰ ਕੌਂਸਲ, ਵਰਿੰਦਰ ਪ੍ਰਭਾਕਰ, ਵਰਿੰਦਰ ਖੋਸਲਾ, ਪਿ੍ੰਸੀਪਲ ਮਨੋਹਰ ਲਾਲ ਸ਼ਰਮਾ, ਚੌਧਰੀ ਅਬਦੁੱਲ ਵਾਸੇ, ਮੋਮਨ ਸਾਹਿਬ, ਕਾਮਰੇਡ ਗੁਰਮੇਜ ਸਿੰਘ, ਸੁਖਪ੍ਰੀਤ ਸਿੰਘ ਸੈਬੀ ਐਮ.ਸੀ., ਅਸ਼ੋਕ ਕੁਮਾਰ ਐਮ.ਸੀ., ਨਰਿੰਦਰ ਭਾਟੀਆ ਸਾਬਕਾ ਪ੍ਰਧਾਨ, ਰਣਜੀਤ ਸਿੰਘ ਕਲਿਆਣਪੁਰ ਮੈਨੇਜਰ, ਸਤਨਾਮ ਸਿੰਘ ਗੋਸਲ ਮੈਨੇਜਰ, ਸਰਬਜੀਤ ਸਿੰਘ ਸਾਹਬੀ ਮੈਨੇਜਰ, ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ, ਮਨਜੀਤ ਸਿੰਘ ਜਫਰਵਾਲ ਮੈਨੇਜਰ, ਜਗਦੀਪ ਸਿੰਘ ਮੈਨੇਜਰ ਆਦਿ ਸੰਗਤਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ |