06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਿਰਤੀ ਕਿਸਾਨ ਯੂਨੀਅਨ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 23-11-2025
ਗੁਰਦਾਸਪੁਰ, 22 ਨਵੰਬਰ (ਚੱਕਰਾਜਾ)- ਕਿਰਤੀ ਕਿਸਾਨ ਯੂਨੀਅਨ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਬਲਾਕ ਦੋਰਾਂਗਲਾ ਦੇ ਪਿੰਡ ਨੌਸ਼ਹਿਰਾ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ, ਲਖਵਿੰਦਰ ਸਿੰਘ ਲੱਖਾ ਨੌਸ਼ਹਿਰਾ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ 6 ਨਵੰਬਰ ਨੂੰ ਥਾਣਾ ਦੋਰਾਂਗਲਾ ਸਾਹਮਣੇ ਦਿੱਤੇ ਗਏ ਧਰਨੇ ਵਿਚ ਡੀ.ਐਸ.ਪੀ. ਦੀਨਾਨਗਰ ਰਾਜਿੰਦਰ ਮਿਨਹਾਸ ਨੇ ਪਹੁੰਚ ਕੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਮਸਲਾ 15 ਦਿਨ 'ਚ ਹੱਲ ਕਰ ਦਿੱਤਾ ਜਾਵੇਗਾ ਪਰ 15 ਦਿਨ ਬੀਤਣ ਦੇ ਬਾਵਜੂਦ ਪੁਲਿਸ ਵਲੋਂ ਜਾਂਚ ਕਰਕੇ ਬੇਗੁਨਾਹ ਲੋਕਾਂ ਨੂੰ ਪਰਚੇ 'ਚੋਂ ਬਾਹਰ ਨਹੀਂ ਕੱਢਿਆ ਗਿਆ | ਉਨ੍ਹਾਂ ਕਿਹਾ ਕਿ ਆਗੂਆਂ ਵਲੋਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਨੌਸ਼ਹਿਰਾ ਪਿੰਡ ਦੀ ਪੰਚਾਇਤ ਤੇ ਪੰਚਾਇਤ ਦੇ ਕਮਰੇ ਉੱਤੇ ਨਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀ ਵਲੋਂ ਸੱਤਾਧਾਰੀ ਧਿਰ ਦੀ ਸ਼ਹਿ 'ਤੇ ਝਗੜਾ ਹੋਇਆ ਹੈ ਤੇ ਉਸ ਦੀ ਸ਼ਹਿ ਤੇ ਦਬਾਅ ਕਾਰਨ ਪੁਲਿਸ ਵਲੋਂ ਬੇਗੁਨਾਹ ਲੋਕਾਂ ਨੂੰ ਪਰਚੇ 'ਚ ਸ਼ਾਮਿਲ ਕੀਤਾ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ 28 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ 'ਚ ਡੀ.ਐਸ.ਪੀ ਦੀਨਾਨਗਰ ਰਾਜਿੰਦਰ ਮਿਨਹਾਸ ਨੂੰ ਇਕ ਜਨਤਕ ਵਫ਼ਦ ਮਿਲੇਗਾ ਤੇ ਗੱਲਬਾਤ ਉਪਰੰਤ ਜੇ ਇਸ ਮਸਲੇ ਦਾ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਮੀਟਿੰਗ ਕਰਕੇ ਅਗਲੀ ਕਾਰਵਾਈ ਦਾ ਫ਼ੈਸਲਾ ਕੀਤਾ ਜਾਵੇਗਾ | ਇਸ ਮੌਕੇ ਅੰਗਰੇਜ਼ ਸਿੰਘ, ਸੁਲੱਖਣ ਸਿੰਘ ਪੰਚ, ਸਰਵਨ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਦੀਆਂ ਵਿਦਿਆਰਥਣਾਂ ਦੀ ਸੂਬਾ ਪੱਧਰੀ ਸਾਇੰਸ ਪ੍ਰਦਰਸ਼ਨੀ ਲਈ ਚੋਣ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ 'ਚ 'ਮੈਗਾ ਕੁਇਜ਼' ਮੁਕਾਬਲਾ ਕਰਵਾਇਆ
Ad Position 24
No active advertisement