ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਚ ਵਿਦਿਆਰਥੀਆਂ ਦੇ ਗਿਆਨ ਕੌਸ਼ਲ ਨੂੰ ਪਰਖਣ ਲਈ ਇੰਟਰ ਹਾਊਸ 'ਮੈਗਾ ਕੁਇਜ਼' ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ 4 ਹਾਊਸ ਐਮਰਲਡ, ਰੂਬੀ, ਸਫਾਇਰ ਤੇ ਐਂਬਰ ਹਾਊਸ ਦੇ 4-4 ਵਿਦਿਆਰਥੀਆਂ ਨੇ ਹਿੱਸੇਦਾਰੀ ਲਈ | ਇਸ ਮੁਕਾਬਲੇ ਦੌਰਾਨ ਸਕੂਲੀ ਅਧਿਆਪਕ ਸੁਨੀਤ ਠਾਕੁਰ ਤੇ ਰਜਨੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਸਬੰਧੀ ਪ੍ਰਸ਼ਨ ਪੁੱਛੇ ਜਿਸ ਵਿਚ ਖੇਡ ਜਗਤ, ਪੰਜਾਬ ਦਾ ਮੰਤਰੀ ਮੰਡਲ, ਪੰਜਾਬੀ ਨਾਇਕ ਤੋਂ ਇਲਾਵਾ ਆਡੀਓ ਤੇ ਵੀਡੀਓ ਰਾਊਾਡ ਆਦਿ ਸ਼ਾਮਿਲ ਸਨ | ਵਿਦਿਆਰਥੀਆਂ ਨੇ ਬਹੁਤ ਹੀ ਉਤਸੁਕਤਾ ਤੇ ਸੰਜ਼ੀਦਗੀ ਨਾਲ ਮੁਕਾਬਲੇ ਵਿਚ ਭਾਗੀਦਾਰੀ ਲਈ ਤੇ ਪ੍ਰਸ਼ਨਾਂ ਦੇ ਜਵਾਬ ਦਿੱਤੇ | ਭਾਗੀਦਾਰ ਵਿਦਿਆਰਥੀਆਂ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੂੰ ਵੀ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ਤੇ ਚਾਕਲੇਟਾਂ ਤੇ ਪੈੱਨ ਹੌਂਸਲਾ ਅਫ਼ਜ਼ਾਈ ਵਜੋਂ ਦਿੱਤੇ ਗਏ | ਪ੍ਰੋਗਰਾਮ ਦੇ ਅੰਤ ਵਿਚ ਪਿ੍ੰਸੀਪਲ ਐੱਸ.ਬੀ. ਨਾਯਰ ਦੁਆਰਾ ਜੇਤੂ ਹਾਊਸ ਨੂੰ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ-ਨਾਲ ਬਾਕੀ ਸਾਰੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਹਰ ਤਰ੍ਹਾਂ ਦੇ ਰਾਜਨੀਤਿਕ, ਸਮਾਜਿਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਗਿਆਨ ਵਿਚ ਆਪਣੀ ਭੂਮਿਕਾ ਬਣਾਈ ਰੱਖਣ ਦੀ ਗੁਜ਼ਾਰਿਸ਼ ਵੀ ਕੀਤੀ ਤਾਂ ਕਿ ਹਰ ਵਿਦਿਆਰਥੀ ਆਪਣੇ ਗਿਆਨ ਨਾਲ ਮਨ ਚਾਹਿਆ ਭਵਿੱਖ ਪਾ ਸਕੇ | ਵਿਦਿਆਰਥੀਆਂ ਨੂੰ ਲਾਈਬ੍ਰੇਰੀ 'ਚ ਜਾ ਕੇ ਕਿਤਾਬਾਂ ਪੜ੍ਹਨ ਦਾ ਪ੍ਰਣ ਵੀ ਕਰਵਾਇਆ ਗਿਆ | ਸਮੁੱਚੇ ਰੂਪ ਵਿਚ ਇਹ ਪ੍ਰਸ਼ਨ-ਉੱਤਰ ਮੁਕਾਬਲਾ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਕਾਮਯਾਬ ਰਿਹਾ | ਇਸ ਮੌਕੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |