ਗੁਰਦਾਸਪੁਰ, 22 ਨਵੰਬਰ (ਪੰਕਜ ਸ਼ਰਮਾ)- ਸਨਾਤਨ ਕ੍ਰਾਂਤੀ ਦਲ ਪੰਜਾਬ ਦੀ ਮੀਟਿੰਗ ਚੇਅਰਮੈਨ ਕਪਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੀਨੀਅਰ ਹਿੰਦੂ ਆਗੂ ਹਰਵਿੰਦਰ ਸੋਨੀ, ਐਡਵੋਕੇਟ ਵੀਨੂ ਮਲਹੋਤਰਾ, ਐਡਵੋਕੇਟ ਵਰੁਣ ਗੋਸਾਈਾ, ਸ਼ਹਿਰੀ ਮੁਖੀ ਨਵੀਨ ਭੱਲਾ, ਬੌਬੀ ਮਹਾਜਨ, ਮਿੱਠੂ ਮਰਵਾਹਾ ਅਤੇ ਜਨਰਲ ਸਕੱਤਰ ਸ਼ੇਖਰ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਜਨਰਲ ਸਕੱਤਰ ਸ਼ੇਖਰ ਮਹਾਜਨ ਨੇ ਕਿਹਾ ਕਿ ਸਨਾਤਨ ਕ੍ਰਾਂਤੀ ਦਲ ਵਿਚ ਸਨਾਤਨ ਪ੍ਰਤੀ ਇਮਾਨਦਾਰ ਲੋਕਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ, ਇਸੇ ਤਹਿਤ ਸਨਾਤਨ ਕ੍ਰਾਂਤੀ ਦਲ ਪੰਜਾਬ ਦੀ ਸ਼ਹਿਰੀ ਟੀਮ ਦਾ ਵਿਸਥਾਰ ਕਰਦੇ ਹੋਏ ਐਡਵੋਕੇਟ ਵੀਨੂ ਮਲਹੋਤਰਾ ਨੂੰ ਸਰਖਸੰਮਤੀ ਨਾਲ ਖ਼ਜ਼ਾਨਚੀ, ਸੁਖਵਿੰਦਰ ਸਿੰਘ ਨੂੰ ਸਹਿ-ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿਚ ਜਨਤਕ ਕੰਮਾਂ ਨੂੰ ਕਰਵਾਉਣ ਲਈ ਮਨੂ ਮਹਾਜਨ ਨੂੰ ਆਬਕਾਰੀ, ਸੰਜੀਵ ਹਾਂਡਾ ਨੂੰ ਡੀ.ਸੀ. ਦਫ਼ਤਰ, ਰਾਜਨ ਗੁਪਤਾ ਨੂੰ ਨਗਰ ਪਾਲਿਕਾ, ਵਿਕਾਸ ਮਹਾਜਨ ਨੂੰ ਖ਼ੁਰਾਕ ਸਪਲਾਈ, ਰਵਨੀਸ਼ ਮਹਿਰਾ ਨੂੰ ਹਸਪਤਾਲਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਹਰਵਿੰਦਰ ਸੋਨੀ ਨੂੰ ਪਿ੍ੰਟ ਮੀਡੀਆ, ਰਵਨੀਸ਼ ਮਹਿਰਾ ਨੂੰ ਇਲੈੱਕਟ੍ਰਾਨਿਕ ਮੀਡੀਆ, ਸੰਜੀਵ ਹਾਂਡਾ ਨੂੰ ਸੋਸ਼ਲ ਮੀਡੀਆ ਤੇ ਰਵਿੰਦਰ ਮਹਾਜਨ ਨੂੰ ਪੁਲਿਸ ਵਿਭਾਗ ਦਾ ਵਾਧੂ ਇੰਚਾਰਜ ਨਿਯੁਕਤ ਕੀਤਾ ਗਿਆ | ਸ਼ਹਿਰੀ ਮੁਖੀ ਨਵੀਨ ਭੱਲਾ ਨੇ ਕਿਹਾ ਕਿ ਸਨਾਤਨ ਕ੍ਰਾਂਤੀ ਦਲ ਸਨਾਤਨ ਨੂੰ ਪੂਰੀ ਤਰ੍ਹਾਂ ਸਮਰਪਿਤ ਪਾਰਟੀ ਹੈ, ਇਸ ਲਈ ਸਨਾਤਨ ਦੀ ਸ਼ਾਨ ਬਣਾਈ ਰੱਖਣ ਲਈ ਸਨਾਤਨ ਦਾ ਨਿਰਾਦਰ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਨੀਤੀ ਤਿਆਰ ਕੀਤੀ ਜਾ ਰਹੀ ਹੈ | ਇਸ ਮੌਕੇ ਰਮਨ ਸ਼ਰਮਾ, ਰਵਨੀਸ਼ ਮਹਿਰਾ, ਸੰਜੀਵ ਹਾਂਡਾ, ਰਵਿੰਦਰ ਮਹਾਜਨ, ਰਵੀ ਬਠਵਾਲਾ, ਜਗਜੀਵਨ, ਮੰਗਲ ਸਿੰਘ, ਕਸ਼ਮੀਰਾ, ਸਾਹਿਲ ਸ਼ਰਮਾ ਤੇ ਰਾਜਨ ਗੁਪਤਾ ਮੌਜੂਦ ਸਨ |