27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਜੀ ਨੰੂ ਵਿਦੇਸ਼ ਜਾਣ ਤੋਂ ਰੋਕਣਾ ਗ਼ੈਰ ਸੰਵਿਧਾਨਿਕ-ਸਤਿੰਦਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 24-11-2025
ਗੁਰਦਾਸਪੁਰ, 23 ਨਵੰਬਰ (ਚੱਕਰਾਜਾ)- ਸਰਕਾਰ ਵਲੋਂ ਭਾਈ ਅੰਮਿ੍ਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੰੂ ਵਿਦੇਸ਼ ਜਾਣ ਤੋਂ ਏਅਰਪੋਰਟ 'ਤੇ ਰੋਕਣਾ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਪਠਾਨਕੋਟ ਅਬਜ਼ਰਵਰ ਸਤਿੰਦਰਜੀਤ ਸਿੰਘ ਗਿੱਲ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ 'ਚ ਜਿਸ ਤਰ੍ਹਾਂ ਪਾਰਟੀ ਉਭਰ ਕੇ ਸਾਹਮਣੇ ਆਈ ਹੈ, ਉਸ ਤੋਂ ਬੁਖਲਾਹਟ ਵਿਚ ਆਈ ਪੰਜਾਬ ਸਰਕਾਰ ਵਲੋਂ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਨੰੂ ਏਅਰਪੋਰਟ 'ਤੇ ਰੋਕਣਾ ਦਾ ਮਕਸਦ ਕੇਵਲ ਪਾਰਟੀ ਵਰਕਰਾਂ ਵਿਚ ਦਹਿਸ਼ਤ ਫੈਲਾਉਣਾ ਹੈ ਪਰ ਪਾਰਟੀ ਦੇ ਵਰਕਰ ਚੜ੍ਹਦੀ ਕਲਾ ਵਿਚ ਹਨ ਤੇ ਉਹ ਕਿਸੇ ਕਿਸਮ ਦੇ ਧੱਕੇ ਨੰੂ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਨੰੂ ਬੇਨਤੀ ਕੀਤੀ ਹੈ ਕਿ ਇਸ ਧੱਕੇਸ਼ਾਹੀ ਖਿਲਾਫ਼ ਆਵਾਜ਼ ਉਠਾਉਣ ਕਿਉਂਕਿ ਜਿਹੜੇ ਵਿਅਕਤੀ ਕੋਲ ਕਾਨੰੂਨੀ ਤੌਰ 'ਤੇ ਪਾਸਪੋਰਟ ਤੇ ਵੀਜ਼ਾ ਹੋਵੇ ਉਸ ਵਿਅਕਤੀ ਨੰੂ ਵਿਦੇਸ਼ ਜਾਣ ਤੋਂ ਰੋਕਣਾ ਗੈਰ ਸੰਵਿਧਾਨਿਕ ਹੈ |
Ad Position 22
No active advertisement
ਪਿਛਲੀ ਖ਼ਬਰ ਏ.ਐਲ.ਸੀ. ਲੇਬਰ ਦਫ਼ਤਰ ਬਚਾਓ ਮੋਰਚਾ ਵਲੋਂ 8 ਦਸੰਬਰ ਨੂੰ ਡੀ.ਸੀ. ਦਫ਼ਤਰ ਮੂਹਰੇ ਧਰਨੇ ਦਾ ਐਲਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਕਣਕ ਦਾ ਬੀਜ ਵੰਡਿਆ
Ad Position 24