21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਲਾਇਨਜ਼ ਕਲੱਬ ਪਠਾਨਕੋਟ ਮੇਨ ਦੇ ਨਵ-ਨਿਯੁਕਤ ਪ੍ਰਧਾਨ ਨਰਿੰਦਰ ਮਹਾਜਨ ਦਾ ਤਾਜਪੋਸ਼ੀ ਸਮਾਗਮ 7 ਨੂੰ

Ad Position 21
No active advertisement
ਅਜੀਤ ਡੈਸਕ 06-12-2025
ਪਠਾਨਕੋਟ, 5 ਦਸੰਬਰ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਨਵ-ਨਿਯੁਕਤ ਪ੍ਰਧਾਨ ਨਰਿੰਦਰ ਮਹਾਜਨ ਦੇ ਤਾਜਪੋਸ਼ੀ ਸਮਾਗਮ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇਕ ਸਥਾਨਿਕ ਹੋਟਲ 'ਚ ਮੀਟਿੰਗ ਕੀਤੀ ਗਈ ਜਿਸ ਵਿਚ ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਦੇ ਵੀ.ਡੀ.ਜੀ.-2 ਲਾਇਨ ਰਾਜੀਵ ਖੋਸਲਾ ਤੇ ਜ਼ਿਲ੍ਹਾ ਮਲਟੀਪਲ ਪੀ.ਆਰ.ਓ. ਡਾ: ਕੇ.ਡੀ. ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਕੱਤਰ ਸਮੀਰ ਗੁਪਤਾ ਤੇ ਖ਼ਜ਼ਾਨਚੀ ਸ਼ਰਨਜੀਤ ਸਿੰਘ ਨੇ ਤਾਜਪੋਸ਼ੀ ਸਮਾਗਮ ਸਬੰਧੀ ਕਲੱਬ ਮੈਂਬਰਾਂ ਤੋਂ ਲਏ ਸੁਝਾਅ ਪੇਸ਼ ਕੀਤੇ | ਉਨ੍ਹਾਂ ਨੇ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਅਤੇ ਸਮਾਗਮ ਨੂੰ ਸਫਲ ਬਣਾਉਣ ਬਾਰੇ ਚਰਚਾ ਕੀਤੀ | ਡਾ: ਕੇ.ਡੀ. ਸਿੰਘ, ਵਿਜੇ ਪਾਸੀ, ਸਮੀਰ ਗੁਪਤਾ, ਸ਼ਰਨਜੀਤ ਸਿੰਘ ਤੇ ਨਰਿੰਦਰ ਗੁਪਤਾ ਨੇ ਐਲਾਨ ਕੀਤਾ ਕਿ ਨਵ-ਨਿਯੁਕਤ ਪ੍ਰਧਾਨ ਨਰਿੰਦਰ ਮਹਾਜਨ ਦਾ ਤਾਜਪੋਸ਼ੀ ਸਮਾਗਮ 7 ਦਸੰਬਰ ਐਤਵਾਰ ਨੂੰ ਪਠਾਨਕੋਟ ਡਾਊਨ ਟਾਊਨ ਦੇ ਐਮਰਾਲਡ ਬੈਂਕੁਇਟ ਹਾਲ ਵਿਚ ਬਹੁਤ ਧੂਮਧਾਮ ਨਾਲ ਕਰਵਾਇਆ ਜਾਵੇਗਾ | ਸਮੂਹ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਇਸ ਮੰਤਵ ਲਈ ਅਧਿਕਾਰੀਆਂ ਅਤੇ ਮੈਂਬਰਾਂ ਜਿਨ੍ਹਾਂ ਵਿਚ ਲਾਇਨਜ਼ ਕਲੱਬ ਦੇ ਜ਼ਿਲ੍ਹਾ ਗਵਰਨਰ ਵੀ ਸ਼ਾਮਿਲ ਹਨ, ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ | ਸਮਾਗਮ ਵਿਚ ਹੁਣ ਤੱਕ ਕੀਤੇ ਗਏ ਸਮਾਜਿਕ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਨਰਿੰਦਰ ਮਹਾਜਨ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਪ੍ਰਧਾਨ ਵਜੋਂ ਸੇਵਾ ਨਿਭਾਉਣੀ ਸ਼ੁਰੂ ਕੀਤੀ ਹੈ, ਉਹ ਆਪਣੀ ਟੀਮ ਨਾਲ ਮਿਲ ਕੇ ਮਾਨਵਤਾਵਾਦੀ ਕਾਰਜਾਂ 'ਚ ਲਗਾਤਾਰ ਯੋਗਦਾਨ ਪਾ ਰਹੇ ਹਨ | ਇਸ ਮੌਕੇ ਵੀ.ਡੀ.ਜੀ.-2 ਲਾਇਨ ਰਾਜੀਵ ਖੋਸਲਾ ਨੇ ਕਲੱਬ ਦੇ ਪ੍ਰਧਾਨ ਨਰਿੰਦਰ ਮਹਾਜਨ ਅਤੇ ਉਨ੍ਹਾਂ ਦੀ ਟੀਮ ਦੁਆਰਾ ਕਰਵਾਏ ਜਾ ਰਹੇ ਸਮਾਜਿਕ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਜਨਕ ਸਿੰਘ, ਹਰਜੀਤ ਸਿੰਘ, ਕੇਵਲ ਕਿ੍ਸ਼ਨ ਮਹਾਜਨ, ਵਿਜੇ ਪਾਸੀ, ਸਕੱਤਰ ਸਮੀਰ ਗੁਪਤਾ, ਕੈਸ਼ੀਅਰ ਸ਼ਰਨਜੀਤ ਸਿੰਘ, ਪੀ.ਆਰ.ਓ. ਨਰਿੰਦਰ ਗੁਪਤਾ ਤੇ ਸੰਜੀਵ ਗੁਪਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੀਰਥਲ ਦੇ ਬੱਚਿਆਂ ਨੂੰ ਲੋੜੀਂਦਾ ਸਾਮਾਨ ਭੇਟ ਅਗਲੀ ਖ਼ਬਰ ਗੁਰਮਤਿ ਸਮਾਗਮ ਕੱਲ੍ਹ
Ad Position 24