19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਿੰਡ ਮੰਮਣ 'ਚ ਸਹਿਜ ਪਾਠ ਦੇ ਭੋਗ ਪਾਏ

Ad Position 21
No active advertisement
ਅਜੀਤ ਡੈਸਕ 06-12-2025
ਧਿਆਨਪੁਰ, 5 ਦਸੰਬਰ (ਕੁਲਦੀਪ ਸਿੰਘ ਸੋਨੂੰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਿੰਡ ਮੰਮਣ ਦੀ ਸਮੁੱਚੀ ਸਾਧ ਸੰਗਤ ਦੇ ਸਾਂਝੇ ਸਹਿਯੋਗ ਨਾਲ ਪਿਛਲੇ ਸਮੇਂ ਵਿਚ ਰੱਖੇ ਗਏ 42 ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਭੋਗ ਪਾਏ ਗਏ | ਇਸ ਸਬੰਧੀ ਕਵੀਸ਼ਰ ਭਾਈ ਅਵਤਾਰ ਸਿੰਘ, ਭਾਈ ਖਜਾਨ ਸਿੰਘ ਵੜੈਚ ਤੇ ਭਾਈ ਬਲਜਿੰਦਰ ਸਿੰਘ ਕੋਟਲੀ ਸੂਰਤ ਮੱਲ੍ਹੀ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਿੰਡ ਮੰਮਣ ਦੀਆਂ ਸਮੁੱਚੀਆਂ ਸੰਗਤਾਂ ਨੇ ਰਲ-ਮਿਲ ਕੇ 42 ਸਹਿਜ ਪਾਠ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੀ ਅਗਵਾਈ 'ਚ ਕੀਤੀ ਸੀ ਜਿਸ ਵਿਚ ਪਿੰਡ ਦੇ ਨੌਜਵਾਨਾਂ, ਵਿਦਿਆਰਥੀਆਂ, ਬਜ਼ੁਰਗਾਂ, ਭੈਣਾਂ ਤੇ ਵੀਰਾਂ ਨੇ ਹਰ ਰੋਜ਼ ਪੰਜ-ਪੰਜ, ਦਸ-ਦਸ ਅੰਗ ਪੜ੍ਹੇ ਤੇ ਸਮੁੱਚੀ ਬਾਣੀ ਪੜ੍ਹਨ ਤੋਂ ਬਾਅਦ ਗੁਰਦੁਆਰਾ ਪਿੰਡ ਮੰਮਣ ਵਿਖੇ ਸੰਪੂਰਨ ਭੋਗ ਪਾਏ ਗਏ ਜਿਸ ਵਿਚ ਪਿੰਡ ਦੇ ਸਮੁੱਚੇ ਪ੍ਰਬੰਧਕਾਂ ਨੇ ਹਿੱਸਾ ਲਿਆ | ਇਸ ਸਮੇਂ ਸ: ਰਣਜੋਧ ਸਿੰਘ ਮੰਮਣ, ਚੇਅਰਮੈਨ ਸੁੱਚਾ ਸਿੰਘ ਮੰਮਣ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਕਵੀਸ਼ਰ ਭਾਈ ਅਵਤਾਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗ੍ਰੰਥੀ ਹਰਜੀਤ ਸਿੰਘ, ਜਥੇਦਾਰ ਸੋਹਣ ਸਿੰਘ ਮੰਮਣ, ਅਵਤਾਰ ਸਿੰਘ ਮੈਂਬਰ, ਪ੍ਰਧਾਨ ਜਗਜੀਵਨ ਸਿੰਘ, ਕੁਲਵੰਤ ਸਿੰਘ ਪਟਵਾਰੀ ਤੇ ਸਮੁੱਚੀ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਮਹਾਂ-ਪ੍ਰੀਨਿਰਵਾਣ ਦਿਵਸ ਅੱਜ
Ad Position 24