ਦੀਨਾਨਗਰ, 5 ਦਸੰਬਰ (ਸੋਢੀ/ਸ਼ਰਮਾ)-ਸ੍ਰੀ ਗੁਰੂ ਰਵਿਦਾਸ ਭਵਨ ਆਰੀਆ ਨਗਰ ਵਿਖੇ ਡਾ: ਅੰਬੇਡਕਰ ਚੇਤਨਾ ਮੰਚ ਦੀਨਾਨਗਰ ਦੀ ਇਕ ਵਿਸ਼ੇਸ਼ ਇਕੱਤਰਤਾ ਸ੍ਰੀ ਗੁਰੂ ਰਵਿਦਾਸ ਭਵਨ ਦੀਨਾਨਗਰ ਵਿਖੇ ਮੰਚ ਦੇ ਪ੍ਰਧਾਨ ਜਤਿੰਦਰ ਕੁਮਾਰ ਤੇ ਜਨਰਲ ਸਕੱਤਰ ਵਿਜੇ ਕੁਮਾਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਡਾ: ਭੀਮ ਰਾਓ ਅੰਬੇਡਕਰ ਦੇ ਮਹਾਂ-ਪ੍ਰੀਨਿਰਵਾਣ ਦਿਵਸ ਮਨਾਉਣ ਸਬੰਧੀ ਵਿਚਾਰ-ਚਰਚਾ ਕੀਤੀ ਗਈ ਤੇ ਇਹ ਫ਼ੈਸਲਾ ਕੀਤਾ ਗਿਆ ਕਿ ਮਹਾਂ ਪ੍ਰੀ ਨਿਵਾਰਣ ਦਿਵਸ 6 ਦਸੰਬਰ ਸ਼ਾਮ 4 ਵਜੇ ਸ੍ਰੀ ਗੁਰੂ ਰਵਿਦਾਸ ਭਵਨ ਆਰੀਆ ਨਗਰ ਦੀਨਾਨਗਰ ਵਿਖੇ ਮਨਾਇਆ ਜਾਵੇਗਾ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੌਰਵ ਅੱਤਰੀ, ਬਲਵਿੰਦਰ ਕੁਮਾਰ, ਮੁਨੀਸ਼ ਕੁਮਾਰ, ਦਵਿੰਦਰ ਦਾਸ, ਜਗਦੀਸ਼ ਰਾਜ, ਗੁਰਨਾਮ ਸਿੰਘ, ਸੁਨੀਲ ਕੁਮਾਰ, ਬਲਵਿੰਦਰ ਕੁਮਾਰ, ਅਸ਼ਵਨੀ, ਸੁਰਿੰਦਰ ਨਿਆਮਤਾ, ਉਰਮਿਲਾ ਦੇਵੀ ਤੇ ਹੋਰ ਸਮਾਜਿਕ ਕਾਰਕੁਨ ਹਾਜ਼ਰ ਸਨ |