19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿੰਡ ਦੋਬੁਰਜੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਕੱਦੋਂ ਜ਼ੋਨ ਤੋਂ 'ਆਪ' ਉਮੀਦਵਾਰ ਅਭੈ ਸਿੰਘ ਬੈਂਸ (ਜੱਲ੍ਹਾ) ਨੂੰ ਲੱਡੂਆਂ ਨਾਲ ਤੋਲਿਆ

Ad Position 21
No active advertisement
ਅਜੀਤ ਡੈਸਕ 06-12-2025
ਦੋਰਾਹਾ, 5 ਦਸੰਬਰ (ਮਨਜੀਤ ਸਿੰਘ ਗਿੱਲ)-ਅੱਜ ਜ਼ਿਲ੍ਹਾ ਪ੍ਰੀਸ਼ਦ ਕੱਦੋਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੌਜਵਾਨ ਆਗੂ ਅਭੈ ਸਿੰਘ ਬੈਂਸ (ਜੱਲ੍ਹਾ) ਸਪੁੱਤਰ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਤੇ ਆਪ ਦੇ ਬਲਾਕ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ ਨੂੰ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਲੱਡੂਆਂ ਨਾਲ ਤੋਲਿਆ ਗਿਆ ਅਤੇ ਭਰਪੂਰ ਸਮਰਥਨ ਦਿੱਤਾ | ਹਲਕਾ ਵਿਧਾਇਕ ਗਿਆਸਪੁਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਦੀ ਤਰੱਕੀ ਅਤੇ ਬਿਹਤਰੀ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਪਿੰਡਾਂ ਦੇ ਵਿਕਾਸ-ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਤੋਰਿਆ ਜਾਵੇ | ਇਸ ਸਮੇਂ ਪਿੰਡ ਵਾਸੀਆਂ ਵਲੋਂ ਆਪ ਉਮੀਦਵਾਰ ਅਭੈ ਸਿੰਘ ਜੱਲ੍ਹਾ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਿੰਡ ਦੋਬੁਰਜੀ ਤੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ | ਇਸ ਮੌਕੇ ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਸਰਪੰਚ ਲੱਖਾ ਗਿੱਦੜੀ, ਸਰਪੰਚ ਸਿਮਰਦੀਪ ਸਿੰਘ ਦੋਬੁਰਜੀ, ਪਰਵਿੰਦਰ ਸਿੰਘ ਝੱਜ ਗਿੱਦੜੀ ਪ੍ਰਧਾਨ ਯੂਥ ਹਲਕਾ ਪਾਇਲ, ਜ਼ਿਲ੍ਹਾ ਯੂਥ ਦੇ ਮੀਤ ਪ੍ਰਧਾਨ ਗਗਨ ਲੋਹਟ, ਸੂਬੇਦਾਰ ਕੁਲਵਿੰਦਰ ਸਿੰਘ, ਮਨਜੀਤ ਸਿੰਘ, ਸਰਪੰਚ ਪਲਵਿੰਦਰ ਸਿੰਘ ਬਿੱਟੂ ਲੰਢਾ ਉਮੀਦਵਾਰ ਬਲਾਕ ਸੰਮਤੀ ਜੋਨ ਬੁਆਣੀ, ਸੀਨੀ. ਆਗੂ ਡਾ. ਸਰਬਜੀਤ ਸਿੰਘ ਬਿਲਾਸਪੁਰ, ਰਾਵਿੰਦਰ ਸਿੰਘ ਬਿੰਨੀ ਸਰਪੰਚ ਲੰਢਾ, ਪੰਚਾਇਤ ਸੰਮਤੀ ਜੋਨ ਅਜਨੌਦ ਤੋਂ ਉਮੀਦਵਾਰ ਬੀਬੀ ਬਬਲਜੀਤ ਕੌਰ, ਕਮਲ ਦੋਬੁਰਜੀ, ਜਸਵੀਰ ਕੌਰ ਸਰਪੰਚ, ਕਮਲਦੀਪ ਸਿੰਘ ਝੱਜ, ਜਗਤਾਰ ਸਿੰਘ, ਗੁਰਚਰਨ ਸਿੰਘ, ਗੁਰਮੀਤ ਸਿੰਘ, ਮਨੀ, ਮੋਨੀ, ਭੋਲਾ ਸਿੰਘ, ਸੰਤੋਖ ਸਿੰਘ, ਬਿੱਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਮਹਾਂ-ਪ੍ਰੀਨਿਰਵਾਣ ਦਿਵਸ ਅੱਜ ਅਗਲੀ ਖ਼ਬਰ ਕੋਟ ਸੇਖੋਂ ਜ਼ੋਨ ਤੋਂ ਅਕਾਲੀ ਦਲ ਦੇ ਬਲਾਕ ਸੰਮਤੀ ਉਮੀਦਵਾਰ ਬੀਬੀ ਕੁਲਾਰ ਨੇ ਭਰੇ ਕਾਗ਼ਜ਼
Ad Position 24