ਗੁਰਦਾਸਪੁਰ, 7 ਦਸੰਬਰ (ਚੱਕਰਾਜਾ)-ਚੰਡੀਗੜ੍ਹ ਵਿਖੇ ਕਰਵਾਏ ਗਏ ਇਕ ਐਵਾਰਡ ਵੰਡ ਸਮਾਗਮ ਜਿੱਥੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵਲੋਂ ਉਨ੍ਹਾਂ ਸ਼ਖਸੀਅਤਾਂ ਨੰੂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪੰਜਾਬ ਵਿਚ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਦੀ ਸੇਵਾ ਵਿਚ ਵੱਡਾ ਯੋਗਦਾਨ ਪਾਇਆ | ਇਸ ਪ੍ਰੋਗਰਾਮ ਵਿਚ ਜਿੱਥੇ ਦੁਬਈ ਟਰਾਂਸਪੋਰਟ ਕਮਿਸਿਟੀ ਬਹਾਦਰ ਸਿੰਘ ਅਤੇ ਅਮਨ ਸਿੰਘ ਨੰੂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਨੰਗਲੀ ਤੋਂ ਨਿਰਮਲ ਸਿੰਘ ਗਿੱਲ ਨੰੂ ਵੀ ਐਵਾਰਡ ਦਿੱਤਾ ਗਿਆ ਉੱਥੇ ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੰੂ ਹੜ੍ਹਾਂ ਵਿਚ ਲੋਕਾਂ ਦੀ ਸਹਾਇਤਾ ਕਰਨ ਨੰੂ ਲੈ ਕੇ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਜੋ ਗੁਰਦਾਸਪੁਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਇਸ ਸੰਬੰਧੀ ਰਣਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਹੋਰ ਐਨ.ਜੀ.ਓ. ਦਾ ਵੀ ਹੌਸਲਾ ਵਧੇਗਾ ਤੇ ਲੋਕਾਂ ਵਿਚ ਸੇਵਾ ਦੀ ਹੋਰ ਭਾਵਨਾ ਵਧੇਗੀ |