18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪਿੰਡਾਂ ਤੇ ਕਸਬਿਆਂ ਅੰਦਰ ਹੱਡਾ ਰੋੜੀ ਦੀਆਂ ਥਾਵਾਂ ਖ਼ਤਮ ਹੋਣ ਨਾਲ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 08-12-2025
ਗੁਰਮੀਤ ਸਿੰਘ ਪਾਹੜਾ |


ਗੁਰਦਾਸਪੁਰ, 7 ਦਸੰਬਰ (ਅਸ਼ੋਕ ਸ਼ਰਮਾ)- ਪਿੰਡਾਂ ਤੇ ਕਸਬਿਆਂ ਅੰਦਰ ਹੱਡਾ ਰੋੜੀ ਦੀਆਂ ਸਥਾਈ ਜਗ੍ਹਾ ਨਾ ਹੋਣ ਕਰਕੇ ਲੋਕ ਮਰੇ ਜਾਨਵਰ ਸੜਕਾਂ ਜਾਂ ਨਹਿਰਾਂ ਕੰਢੇ ਸੁੱਟ ਕੇ ਵਾਤਾਵਰਨ ਨੰੂ ਦੂਸ਼ਿਤ ਕਰ ਰਹੇ ਹਨ ਜਿਸ ਨਾਲ ਭੈੜੀ ਬਦਬੂ ਫੈਲਣ ਨਾਲ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਗਿ੍ਫਤ ਵਿਚ ਫਸ ਰਹੇ ਹਨ | ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਨਾ ਹੋਣ ਕਰਕੇ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਪਟਾ ਦੇ ਪੰਜਾਬ ਆਗੂ ਗੁਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਪਹਿਲਾਂ ਹੱਡਾ ਰੋੜੀਆਂ ਲਈ ਹਰੇਕ ਪਿੰਡ ਵਿਚ ਜਗ੍ਹਾ ਹੁੰਦੀ ਸੀ ਪਰ ਹੁਣ ਆਬਾਦੀ ਜ਼ਿਆਦਾਤਰ ਵੱਧਣ ਕਾਰਨ ਹੱਡਾ ਰੋੜੀ ਆਬਾਦੀ ਵਿਚ ਆਉਣ ਕਰਕੇ ਲੋਕਾਂ ਨੇ ਜਗ੍ਹਾ ਵਰਤੋਂ ਵਿਚ ਲੈ ਆਉਂਦਾ ਹੈ ਜਿਸ ਨਾਲ ਪਿੰਡਾਂ ਵਿਚ ਹੱਡਾ ਰੋੜੀ ਖ਼ਤਮ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਡੀ.ਡੀ.ਪੀ.ਓ. ਗੁਰਦਾਸਪੁਰ ਦੇ ਧਿਆਨ ਹਿੱਤ ਵੀ ਲਿਆਂਦਾ ਗਿਆ ਸੀ, ਉਹ ਵੀ ਇਸ ਮਾਮਲੇ ਨੰੂ ਅਜੇ ਤੱਕ ਵੀ ਹੱਲ ਨਹੀਂ ਕਰਵਾ ਸਕੇ | ਉਨ੍ਹਾਂ ਦੱਸਿਆ ਕਿ ਹੁਣ ਲੋਕ ਮਰੇ ਜਾਨਵਰ ਪਿੰਡਾਂ ਦੇ ਬਾਹਰ ਸੁੱਟ ਦਿੰਦੇ ਹਨ | ਗੁਰਮੀਤ ਸਿੰਘ ਪਾਹੜਾ ਪ੍ਰਧਾਨ ਇੰਡੀਅਨ ਪੀਪਲ ਥੀਏਟਰ (ਇਪਟਾ) ਗੁਰਦਾਸਪੁਰ ਨੇ ਡੀ.ਸੀ. ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਪਿੰਡਾਂ, ਕਸਬਿਆਂ ਅੰਦਰ ਹੱਡਾ ਰੋੜੀਆਂ ਦੀਆਂ ਸਥਾਈ ਤੌਰ 'ਤੇ ਜਗ੍ਹਾ ਬਣਾਉਣ ਲਈ ਡੀ.ਡੀ.ਪੀ.ਓ. ਗੁਰਦਾਸਪੁਰ ਨੰੂ ਸਖ਼ਤ ਤੋਂ ਸਖ਼ਤ ਨਿਰਦੇਸ਼ ਦਿੱਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਧੋਖੇ ਨਾਲ 3 ਲੱਖ 93 ਹਜ਼ਾਰ ਦੀ ਆਨਲਾਈਨ ਦੀ ਠੱਗੀ ਮਾਰੀ ਅਗਲੀ ਖ਼ਬਰ ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੰੂ ਹੜ੍ਹਾਂ 'ਚ ਲੋਕਾਂ ਦੀ ਕੀਤੀ ਸਹਾਇਤਾ ਸੰਬੰਧੀ ਮਿਲਿਆ...
Ad Position 24