20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਰਾਜ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਯੂਥ ਅਗੇਂਸਟ ਡਰੱਗਜ਼ ਸੈਮੀਨਾਰ

Ad Position 21
No active advertisement
ਅਜੀਤ ਡੈਸਕ 08-12-2025
ਘਰੋਟਾ, 7 ਦਸੰਬਰ (ਸੰਜੀਵ ਗੁਪਤਾ)- ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਿਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਤੇ ਸੈਕਟਰੀ–ਕਮ–ਸੀ.ਜੇ.ਐਮ. ਰੁਪਿੰਦਰ ਸਿੰਘ ਦੀ ਅਗਵਾਈ ਹੇਠ ਯੂਥ ਅਗੇਂਸਟ ਡਰੱਗਜ਼ ਸੈਮੀਨਾਰ ਕਰਵਾਇਆ ਗਿਆ | ਇਹ ਸਮਾਗਮ ਰਾਮ-ਲੀਲ੍ਹਾ ਮੈਦਾਨ ਸਮੇਤ ਇਲਾਕੇ ਦੇ ਵੱਖ-ਵੱਖ ਸਥਾਨਾਂ 'ਤੇ ਕਰਵਾਇਆ ਗਿਆ | ਸੈਮੀਨਾਰ ਦੌਰਾਨ ਪੈਨਲ ਐਡਵੋਕੇਟ ਰੋਮਿਕਾ ਨੇ ਨਸ਼ੇ ਦੇ ਵੱਧ ਰਹੇ ਖ਼ਤਰੇ ਬਾਰੇ ਆਪਣੀਆਂ ਵਿਚਾਰ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਤੰਦਰੁਸਤ ਸਮਾਜ ਲਈ ਹੀ ਨਹੀਂ ਬਲਕਿ ਖ਼ੁਸ਼ਹਾਲ ਪਰਿਵਾਰਾਂ ਲਈ ਵੀ ਇਕ ਵੱਡਾ ਖ਼ਤਰਾ ਹੈ | ਨਸ਼ਾ ਸਰੀਰਕ ਤੇ ਮਾਨਸਿਕ ਨੁਕਸਾਨ ਦੇ ਨਾਲ–ਨਾਲ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ ਅਤੇ ਅਪਰਾਧਿਕ ਗਰਾਫ਼ ਵਿਚ ਵਾਧੇ ਦਾ ਕਾਰਨ ਬਣਦਾ ਹੈ | ਉਨ੍ਹਾਂ ਨਸ਼ੇ ਦੇ ਨੁਕਸਾਨ, ਨਸ਼ਾ ਛੱਡਣ ਦੇ ਤਰੀਕਿਆਂ ਤੇ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਪੀ.ਐਲ.ਵੀ. ਰਾਜ ਕੁਮਾਰ ਤੇ ਸੰਨੀ ਨੇ ਵੀ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਪ੍ਰਦਾਨ ਕੀਤੀਆਂ ਫ਼੍ਰੀ ਲੀਗਲ ਏਡ, ਲੋਕ ਅਦਾਲਤਾਂ ਤੇ ਹੋਰ ਕਾਨੂੰਨੀ ਸਹੂਲਤਾਂ ਬਾਰੇ ਰੌਸ਼ਨੀ ਪਾਈ | ਸੈਮੀਨਾਰ ਵਿਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਤੇ ਸਮਾਜ 'ਚ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਵਿਕੀ ਕੁਮਾਰ, ਜੋਗਿੰਦਰ ਸਿੰਘ, ਮੰਨੀ, ਸ਼ੀਤਲ, ਜਗਦੀਸ਼, ਦੀਪਕ, ਵਿਕੀ, ਰਮੇਸ਼, ਰਜੇਸ਼ ਰਾਣਾ, ਰਘਬੀਰ, ਰਵਿੰਦਰ, ਪ੍ਰਵੀਨ, ਯਸ਼ਪਾਲ ਅਤੇ ਸੰਤੋਖ ਰਾਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਵੰਤਿਕਾ ਕਲਰਿੰਗ ਪ੍ਰਤੀਯੋਗਤਾ ਵਿਚ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦੇ ਵਿਦਿਆਰਥੀਆਂ ਦੀ ਸ... ਅਗਲੀ ਖ਼ਬਰ ਪਿੰਡ ਭਾਦਲਾ ਉੱਚਾ-ਨੀਚਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਬਾਰੇ ਸਾਬਕਾ ਮੰਤਰੀ ਗੁਰਕੀਰਤ ਵਲੋਂ ਚੋਣ ਪ੍...
Ad Position 24