ਦੀਨਾਨਗਰ, 17 ਦਸੰਬਰ (ਸੋਢੀ/ਸ਼ਰਮਾ)- ਦੀਨਾਨਗਰ ਬਲਾਕ ਵਿਚ ਕੁੱਲ 22 ਜ਼ੋਨ ਹਨ | ਖ਼ਬਰ ਲਿਖੇ ਜਾਣ ਤੱਕ ਕੁੱਲ 12 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ | ਬਾਠਾਂਵਾਲ ਜ਼ੋਨ ਨੰਬਰ ਇਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮਿ੍ਤ ਕੌਰ, ਅਵਾਂਖਾ-2 ਨੰਬਰ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਰਿਸ਼ਟਾ ਦੇਵੀ ਜੇਤੂ ਰਹੀ, ਮਗਰਾਲਾ ਜ਼ੋਨ ਨੰਬਰ-3 ਵਿਚ ਕਾਂਗਰਸੀ ਉਮੀਦਵਾਰ ਰੇਖਾ ਰਾਣੀ, ਡੀਡਾ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਣੀਕ ਸਿੰਘ, ਧਮਰਾਈ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਮੋਹਨ ਸਿੰਘ, ਚੌਂਤਾ-6 ਨੰਬਰ ਜ਼ੋਨ ਤੋਂ ਭਾਜਪਾ ਦੇ ਉਮੀਦਵਾਰ ਉੱਤਮ ਸਿੰਘ, ਕੱਤੋਵਾਲ-7 ਨੰਬਰ ਜ਼ੋਨ ਤੋਂ 'ਆਪ' ਦੀ ਉਮੀਦਵਾਰ ਰੁਪਿੰਦਰ ਕੌਰ, 8-ਨੰਬਰ ਜੰਡੀ ਜ਼ੋਨ ਤੋਂ ਭਾਜਪਾ ਦੇ ਉਮੀਦਵਾਰ ਪੂਰਨ ਸਿੰਘ, ਕਲੀਜਪੁਰ-9 ਨੰਬਰ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਵਨਦੀਪ ਕੌਰ, 10 ਨੰਬਰ ਪੱਖੋਵਾਲ ਜ਼ੋਨ ਤੋਂ 'ਆਪ' ਦੀ ਉਮੀਦਵਾਰ ਕਾਜਲ, 11 ਨੰਬਰ ਰਾਊਵਾਲ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ, ਭਟੋਇਆ 12-ਨੰਬਰ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਾਜ ਰਾਣੀ ਜੇਤੂ ਰਹੀ |