28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

20 ਨੂੰ ਧਾਰੀਵਾਲ 'ਚ ਕੱਢੀ ਜਾਣ ਵਾਲੀ ਕਿ੍ਸਮਸ ਸ਼ੋਭਾ ਯਾਤਰਾ 'ਚ ਵਧ ਚੜ੍ਹ ਕੇ ਭਾਗ ਲਵਾਂਗੇ : ਪਰਮਜੀਤ ਠੇਕੇਦਾਰ

Ad Position 21
No active advertisement
ਅਜੀਤ ਡੈਸਕ 18-12-2025
ਪਰਮਜੀਤ ਠੇਕੇਦਾਰ



ਧਾਰੀਵਾਲ, 17 ਦਸੰਬਰ (ਜੇਮਸ ਨਾਹਰ)- 20 ਦਸੰਬਰ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਕੈਥੋਲਿਕ ਚਰਚ ਦੀ ਗਵਾਈ ਹੇਠ ਸਾਰੀਆਂ ਮਿਸ਼ਨਾਂ ਵਲੋਂ ਸਾਂਝੇ ਤੌਰ 'ਤੇ ਧਾਰੀਵਾਲ ਵਿਚ ਕੱਢੀ ਜਾਣ ਵਾਲੀ ਕਿ੍ਸਮਸ ਸ਼ੋਭਾ ਯਾਤਰਾ ਵਿਚ ਸੰਗਤਾਂ ਲੈ ਕੇ ਵਧ ਚੜ੍ਹ ਕੇ ਸ਼ਮੂਲੀਅਤ ਕਰਾਂਗੇ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਾਂਗੇ | ਉੱਘੇ ਸਮਾਜ ਸੇਵੀ ਤੇ ਮਸੀਹ ਆਗੂ ਪਰਮਜੀਤ ਠੇਕੇਦਾਰ ਤਰੇਜ਼ਾ ਨਗਰ ਨੇ ਦੱਸਿਆ ਕਿ ਇਹ ਕਿ੍ਸਮਸ ਸ਼ੋਭਾ ਯਾਤਰਾ ਮਿਸ਼ਨ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਤੋਂ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਤੇ ਸਾਰੀਆਂ ਮਿਸ਼ਨਾਂ ਦੀ ਸਾਂਝੀ ਅਗਵਾਈ ਵਿਚ ਸ਼ੁਰੂ ਹੋਵੇਗੀ ਜੋ ਕਿ ਫੱਤੇਨੰਗਲ ਫਾਟਕ ਤੋਂ ਹੁੰਦੀ ਹੋਈ ਯਿਸੂ ਰਾਜਾ ਗਿਰਜਾ ਘਰ ਫਤਿਹ ਨੰਗਲ ਪਹੁੰਚ ਕੇ ਸ਼ਹਿਰ ਵਿਚੋਂ ਦੀ ਹੋ ਕੇ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਵਿਖੇ ਸਮਾਪਤ ਹੋਵੇਗੀ | ਪਰਮਜੀਤ ਠੇਕੇਦਾਰ ਨੇ ਕਿਹਾ ਕਿ ਸ਼ਹਿਰ ਵਿਚ ਸ਼ੋਭਾ ਯਾਤਰਾ ਦਾ ਥਾਂ-ਥਾਂ 'ਤੇ ਨਿੱਘਾ ਸਵਾਗਤ ਵੀ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਮੁਲਾਜ਼ਮਾਂ ਦੀਆਂ ਅਦਾਇਗੀਆਂ ਨੂੰ ਲੈ ਕੇ ਧਰਨਾ ਅੱਜ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਭਾਮ ਤੋਂ ਕਾਂਗਰਸ ਦੇ ਹਰਦੇਵ ਸਿੰਘ ਰਿਆੜ 231 ਵੋਟਾਂ ਨਾਲ ਜਿੱਤੇ
Ad Position 24