28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸੇਵਾ-ਮੁਕਤ ਮੁਲਾਜ਼ਮਾਂ ਦੀਆਂ ਅਦਾਇਗੀਆਂ ਨੂੰ ਲੈ ਕੇ ਧਰਨਾ ਅੱਜ

Ad Position 21
No active advertisement
ਅਜੀਤ ਡੈਸਕ 18-12-2025
ਧਾਰੀਵਾਲ, 17 ਦਸੰਬਰ (ਸਵਰਨ ਸਿੰਘ)- ਨਗਰ ਕੌਂਸਲ ਧਾਰੀਵਾਲ ਤੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੀਆਂ ਅਦਾਇਗੀਆਂ ਨਾ ਮਿਲਣ ਨੂੰ ਲੈ ਕੇ 18 ਦਸੰਬਰ ਨੂੰ ਧਰਨਾ ਦਿੱਤਾ ਜਾਵੇਗਾ | ਇਸ ਸਬੰਧ ਵਿਚ ਆਲ ਮਿਉਂਸੀਪਲ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਗੁਪਤਾ ਤੇ ਜ਼ਿਲ੍ਹਾ ਜਨਰਲ ਸਕੱਤਰ ਵਿਜੇ ਥਾਪਾ ਨੇ ਜਥੇਬੰਦੀ ਵਲੋਂ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਧਾਰੀਵਾਲ ਨੂੰ ਮੰਗ ਪੱਤਰ ਵੀ ਦਿੱਤਾ ਹੈ | ਇਸ ਸਬੰਧ ਵਿਚ ਐਸੋਸੀਏਸ਼ਨ ਦੇ ਆਗੂ ਰਾਜਾ ਡੀ.ਸੀ. ਤੇ ਸਲਾਮਤ ਮਸੀਹ ਨੇ ਦੱਸਿਆ ਕਿ ਸੇਵਾ-ਮੁਕਤ ਕਰਮਚਾਰੀਆਂ ਨੂੰ ਲੀਵ ਇਨਕੈਸਮੈਂਟ, ਗਰੈਚੂਟੀ ਤੇ ਐਲ.ਟੀ.ਸੀ. ਦੀ ਬਣਦੀ ਰਕਮ ਦੀ ਅਦਾਇਗੀ ਸਬੰਧੀ ਵਾਰ-ਵਾਰ ਟਾਲ-ਮਟੋਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਰਮਚਾਰੀ ਗੀਤਾ ਪਤਨੀ ਰੇਲਾ, ਗੀਤਾ ਪਤਨੀ ਰੋਬਿਨਸਨ, ਕਿਰਨ ਪਤਨੀ ਰਾਜੂ, ਸ੍ਰੀਮਤੀ ਨੀਲਮ ਪਤਨੀ ਰੂਪ ਲਾਲ, ਮੀਨਾ ਪਤਨੀ ਰਵੀ ਕੁਮਾਰ, ਜਸਬੀਰ ਪਤਨੀ ਸਰਦੂਲ ਸਿੰਘ ਆਦਿ ਦੀਆਂ ਦੇਣਦਾਰੀਆਂ ਦੇ ਭੁਗਤਾਨ ਜੇਕਰ ਨਾ ਕੀਤੇ ਗਏ ਤਾਂ 18 ਦਸੰਬਰ ਨੂੰ ਨਗਰ ਕੌਂਸਲ ਦਫ਼ਤਰ ਧਾਰੀਵਾਲ ਦੇ ਖ਼ਿਲਾਫ਼ ਰੋਸ ਧਰਨਾ ਦੇ ਕੇ ਘਿਰਾਓ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ ਨਰਸਿੰਗ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ 20 ਨੂੰ ਧਾਰੀਵਾਲ 'ਚ ਕੱਢੀ ਜਾਣ ਵਾਲੀ ਕਿ੍ਸਮਸ ਸ਼ੋਭਾ ਯਾਤਰਾ 'ਚ ਵਧ ਚੜ੍ਹ ਕੇ ਭਾਗ ਲਵਾਂਗੇ : ਪਰਮਜੀਤ ਠੇਕੇਦਾਰ
Ad Position 24