ਸ਼ਾਹਪੁਰ ਕੰਢੀ, 17 ਦਸੰਬਰ (ਰਣਜੀਤ ਸਿੰਘ)- ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਕੋਟ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਵਸ ਸਕੱਤਰ ਪਿ੍ੰਸ ਸਹੋਤਰਾ ਅਤੇ ਐਮ.ਡੀ. ਪਿ੍ਆ ਨਾਲ ਮਨਾਇਆ ਗਿਆ ਜਿਸ ਵਿਚ ਪੰਜਾਬ ਸਰਕਾਰ ਦੇ ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਾਊ ਮੁਨੱਵਰ ਮਸੀਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਭਜਨਾਂ ਅਤੇ ਧਾਰਮਿਕ ਗੀਤਾਂ ਨਾਲ ਕੀਤੀ ਗਈ | ਮੁੱਖ ਪ੍ਰਚਾਰਕ ਪਾਸਟਰ ਸ਼ਾਮ ਸੁੰਦਰਮ ਨੇ ਪ੍ਰਭੂ ਯਿਸੂ ਮਸੀਹ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੁਨੀਆਂ ਉਪਰ ਪਾਪਾਂ ਦਾ ਨਾਸ਼ ਕਰਨ, ਪਾਪੀਆਂ ਨੰੂ ਮੁਕਤੀ ਦਿਵਾਉਣ ਤੇ ਬੁਰਾਈਆਂ ਦਾ ਨਾਸ਼ ਕਰਕੇ ਚੰਗਿਆਈ ਵਾਲੇ ਪਾਸੇ ਲਾਉਣ ਲਈ ਆਏ ਸਨ | ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਹਰੇਕ ਪ੍ਰਾਣੀ ਨੰੂ ਆਪਣੇ ਧਰਮ ਵਿਚ ਪੱਕੇ ਰਹਿ ਕੇ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਮੈਡਮ ਨਗਮਾ, ਰਚਨਾ, ਕਿਰਨ, ਚਾਹਤ, ਸਾਲਿਨੀ, ਮੈਡਮ ਵਿਜੇ, ਕੋਮਲ, ਮਾਸਟਰ ਸੱਤਪਾਲ, ਸਰਪੰਚ ਅਨਵਰ ਮਸੀਹ, ਦੇਸ ਰਾਜ, ਹੈੱਡ ਮਾਸਟਰ ਸੋਨੰੂ ਤੇ ਪਿ੍ੰਸੀਪਲ ਜਸਮੇਲ ਕੌਰ ਹਾਜ਼ਰ ਸਨ |