ਕਿਲ੍ਹਾ ਲਾਲ ਸਿੰਘ, 17 ਦਸੰਬਰ (ਬਲਬੀਰ ਸਿੰਘ)- ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀ ਦਿਲਰਾਜ ਸਿੰਘ ਜੌੜਾ ਸਿੰਘਾ ਦਾ ਪਿੰਡ ਪਹੁੰਚਣ 'ਤੇ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਜੌੜਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਦਿਲਰਾਜ ਸਿੰਘ ਦੇ ਪਿਤਾ ਗੌਤਮ ਸਿੰਘ ਤੇ ਮਾਤਾ ਰਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਰਜੀਤ ਹਾਕੀ ਅਕੈਡਮੀ ਜਲੰਧਰ ਵਿਖੇ ਖਿਡਾਰੀ ਹੈ ਤੇ ਇੱਥੋਂ ਹੀ ਉਸ ਦੀ ਚੋਣ ਨਾਗਪੁਰ ਲਈ ਹੋਈ, ਜਿੱਕੇ ਟਰਾਇਲ ਹੋਣ ਤੋਂ ਬਾਅਦ ਉਹ ਭਾਰਤੀ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਖੇਡਿਆ ਤੇ ਅੱਜ ਵਿਸ਼ਵ ਕੱਪ ਜਿੱਤ ਕੇ ਘਰ ਆਉਣ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ, ਕਿਉਂਕਿ ਸਾਡੇ ਪੁੱਤਰ ਨੇ ਪਰਿਵਾਰ, ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਸੂਬਾ ਸਿੰਘ ਨੇ ਸਿਰੋਪਾਓ ਦੇ ਕੇ ਦਿਲਰਾਜ ਸਿੰਘ ਦਾ ਸਨਮਾਨ ਕੀਤਾ | ਇਸ ਮੌਕੇ ਸਰਪੰਚ ਗੁਰਜੀਤ ਸਿੰਘ ਕੀਤੂ, ਪਾਲ ਸਿੰਘ ਨੰਬਰਦਾਰ, ਬਲਕਾਰ ਸਿੰਘ, ਸੁਰਜੀਤ ਸਿੰਘ, ਸੁਲੱਖਣ ਸਿੰਘ ਘੋੜੀਆਂ ਵਾਲਾ, ਲਵਪ੍ਰੀਤ ਸਿੰਘ, ਦਲਜੀਤ ਸਿੰਘ ਜੀਤੂ, ਦਵਿੰਦਰ ਸਿੰਘ, ਰਣਜੀਤ ਸਿੰਘ ਫ਼ੌਜੀ, ਸਵਿੰਦਰ ਸਿੰਘ ਬਟਾਲਾ, ਸੁਖਵਿੰਦਰ ਸਿੰਘ ਮੱਘਾ, ਹਰਦੀਪ ਸਿੰਘ, ਜਤਿੰਦਰਪਾਲ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਦਲਜੀਤ ਸਿੰਘ ਸ਼ਾਹ, ਬਲਹਾਰ ਸਿੰਘ ਫ਼ੌਜੀ, ਸੁਰਜੀਤ ਸਿੰਘ ਸ਼ਾਹ, ਪਾਲ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ ਕੈਪਟਨ, ਜਗਦੀਪ ਸਿੰਘ ਗਿੱਲ, ਜਰਨੈਲ ਸਿੰਘ ਆਦਿ ਵਲੋਂ ਸਵਾਗਤ ਕੀਤਾ ਗਿਆ |