22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਿੱਬੜ ਤੋਂ ਬਾਜ਼ੀ ਮਾਰੀ

Ad Position 21
No active advertisement
ਅਜੀਤ ਡੈਸਕ 19-12-2025
ਧਾਰੀਵਾਲ, 18 ਦਸੰਬਰ (ਸਵਰਨ ਸਿੰਘ)- ਧਾਰੀਵਾਲ ਦੇ ਨੇੜਲੇ ਪਿੰਡ ਖੁੰਡੀ ਦੀ ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਿੱਬੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਹੈ | ਦੱੱਸਣਯੋਗ ਹੈ ਕਿ ਇਸ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਿਚ ਵਿਧਾਨ ਸਭਾ ਹਲਕਾ ਕਾਦੀਆਂ ਅਤੇ ਹਲਕਾ ਗੁਰਦਾਸਪੁਰ ਦੇ ਪਿੰਡ ਪੈਂਦੇ ਸਨ ਜਿਸ 'ਤੇ ਮੁਕਾਬਲਾ ਕਾਫ਼ੀ ਪੇਚੀਦਾ ਸੀ | ਇਸ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ 'ਆਪ' ਉਮੀਦਵਾਰ ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੂੰ 7148 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਕਾਂਗਰਸ ਉਮੀਦਵਾਰ ਜਸਮੀਤ ਕੌਰ ਨੂੰ 6928 ਵੋਟਾਂ ਅਤੇ ਅਕਾਲੀ ਦਲ ਉਮੀਦਵਾਰ ਮਨਜਿੰਦਰ ਕੌਰ ਨੂੰ 4048 ਵੋਟਾਂ ਹਾਸਿਲ ਹੋਈਆਂ ਜਿਸ 'ਤੇ 210 ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਉਮੀਦਵਾਰ ਨੈਸ਼ਨਲ ਐਵਾਰਡੀ ਸਰਪੰਚ ਜਤਿੰਦਰ ਕੌਰ ਖੁੰਡੀ ਨੇ ਬਾਜ਼ੀ ਮਾਰੀ | ਇਸ ਜਿੱਤ 'ਤੇ ਜਤਿੰਦਰ ਕੌਰ ਖੁੰਡੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ, ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਤੇ ਹਲਕਾ ਇੰਚਾਰ ਰਮਨ ਬਹਿਲ ਦਾ ਸ਼ੁਕਰਾਨਾ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਾਗੋਵਾਲ ਤੋਂ ਕਾਂਗਰਸ ਦੇ ਬੀਬੀ ਸੁਖਵੰਤ ਕੌਰ ਕਾਹਲੋਂ ਜੇਤੂ ਅਗਲੀ ਖ਼ਬਰ ਘੁਮਾਣ ਤੋਂ ਬਲਾਕ ਸੰਮਤੀ ਮੈਂਬਰ ਬਣੀ ਰਮਨਦੀਪ ਕੌਰ ਦਾ ਵਿਧਾਇਕ ਕਿਸ਼ਨਕੋਟ ਵਲੋਂ ਸਨਮਾਨ
Ad Position 24