ਕਿਲ੍ਹਾ ਲਾਲ ਸਿੰਘ, 18 ਦਸੰਬਰ (ਬਲਬੀਰ ਸਿੰਘ)- ਵਿਧਾਨ ਸਭਾਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਾਗੋਵਾਲ ਤੋਂ ਕਾਂਗਰਸ ਉਮੀਦਵਾਰ ਬੀਬੀ ਸੁਖਵੰਤ ਕੌਰ ਕਾਹਲੋਂ ਨੇ ਆਪਣੇ ਵਿਰੋਧੀ ਆਪ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਨੂੰ ਹਰਾ ਕੇ ਚੋਣ ਜਿੱਤੀ | ਬੀਬੀ ਸੁਖਵੰਤ ਕੌਰ ਕਾਹਲੋਂ ਨੇ ਆਪਣੇ ਪੁੱਤਰ ਸਾਬਕਾ ਡਾਇਰੈਕਟਰ ਮਾਰਕੀਟ ਕਮੇਟੀ ਬਟਾਲਾ ਧਰਮਜੋਤ ਸਿੰਘ ਕਾਹਲੋਂ ਤੇ ਸਾਥੀਆਂ ਸਮੇਤ ਏ.ਡੀ.ਸੀ. ਗੁਰਦਾਸਪੁਰ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ | ਇਸ ਮੌਕੇ ਬੀਬੀ ਸੁਖਵੰਤ ਕੌਰ ਕਾਹਲੋਂ ਤੇ ਧਰਮਜੋਤ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਵਿਧਾਇਕ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਤੇ ਪੂਰੀ ਕਾਂਗਰਸ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਸਾਨੂੰ ਇਹ ਜਿੱਤ ਦਿਵਾਈ ਤੇ ਸਾਡਾ ਸਾਥ ਦਿੱਤਾ | ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਵਰਕਰਾਂ ਦੇ ਦੁੱਖ-ਸੁੱਖ 'ਚ ਨਾਲ ਰਹਿਣਗੇ | ਇਸ ਮੌਕੇ ਕਾਂਗਰਸ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਨਪੁਰੀਆ, ਸਾਬਕਾ ਡਾਇਰੈਕਟਰ ਸਤਨਾਮ ਸਿੰਘ ਹੈਪੀ, ਸੁਖਦੇਵ ਸਿੰਘ ਬਿਆਲ ਸਕੱਤਰ, ਸਮਿੱਤਰ ਸਿੰਘ ਕਾਹਲੋਂ, ਸਾਬਕਾ ਸਰਪੰਚ ਬਲਰਾਜ ਸਿੰਘ, ਸਰਪੰਚ ਇਕਬਾਲ ਸਿੰਘ ਨਵਾਂ ਪਿੰਡ ਮਿਲਖੀਵਾਲ, ਸਾਬਕਾ ਸਰਪੰਚ ਮਨਮੋਹਨ ਸਿੰਘ ਨਾਮਧਾਰੀ, ਜਸਜੀਤ ਸਿੰਘ ਕਾਹਲੋਂ, ਰਾਜਬੀਰ ਸਿੰਘ, ਮਨਜੀਤ ਸਿੰਘ ਲੂਥਰਾ, ਮਨਪ੍ਰੀਤ ਸਿੰਘ ਆੜ੍ਹਤੀ, ਗੁਰਦੀਪ ਸਿੰਘ ਆੜ੍ਹਤੀ, ਸਰਬਜੀਤ ਸਿੰਘ ਗਾਂਡੀ, ਬਲਜੀਤ ਸਿੰਘ ਬੀ.ਡੀ.ਪੀ.ਓ., ਡਾ. ਵਨਦੀਪ ਸਿੰਘ, ਤੇਜਪਾਲ ਸਿੰਘ ਪਟਵਾਰੀ, ਅਜੈਬ ਸਿੰਘ, ਡੀ.ਐਸ.ਪੀ. ਬਲਜੀਤ ਸਿੰਘ, ਦਵਿੰਦਰ ਸਿੰਘ ਪਹਿਲਵਾਨ, ਸਰਪੰਚ ਲਵਲੀ ਪੰਨੂੰ, ਦਿਲਰਾਜ ਸਿੰਘ, ਮੁਖਤਾਰ ਸਿੰਘ, ਅਵਤਾਰ ਸਿੰਘ ਥਾਣੇਦਾਰ, ਗੁਰਦੇਵ ਸਿੰਘ ਮੁਹੱਬਤ, ਸਤਪਾਲ ਪਟਵਾਰੀ, ਮਾਰੂਤੀ ਪੰਚ, ਸੁਖਵਿੰਦਰ ਸਿੰਘ ਪੰਚ, ਬਾਬਾ ਰਾਜਾ, ਮੁਲਖ ਰਾਜ ਪੰਚ, ਅਵਤਾਰ ਸਿੰਘ ਪੰਚ, ਬਲਜਿੰਦਰ ਸਿੰਘ ਭੁੱਲਰ, ਸਤਨਾਮ ਸਿੰਘ ਚੰਦਕੇ, ਝਿਰਮਲ ਸਿੰਘ, ਵਿੱਕੀ ਜੇ.ਸੀ.ਬੀ. ਵਾਲੇ, ਓਮ ਪ੍ਰਕਾਸ਼, ਮਲਕੀਤ ਸਿੰਘ ਲਾਡੀ, ਮੰਨੂੰ ਪਰਜਾਪਤ, ਸੁੱਖ ਕਾਹਲੋਂ, ਸੁਰਜੀਤ ਸਿੰਘ ਸਰਪੰਚ, ਝਿਰਮਲ ਸਿੰਘ ਝਿੰਮਾ, ਨੰਬਰਦਾਰ ਪ੍ਰਗਟ ਸਿੰਘ, ਨੀਸ਼ੂ ਚੌਧਰੀ, ਕਾਲਾ ਠੇਕੇਦਾਰ, ਥਾਣੇਦਾਰ ਗੁਰਦੀਪ ਸਿੰਘ, ਅਜੀਤ ਸਿੰਘ ਪਰਜਾਪਤ, ਸ਼ਮਸ਼ੇਰ ਸਿੰਘ ਸ਼ੇਰਾ, ਹੈਪੀ ਪੰਚ, ਮਨਜਿੰਦਰ ਸਿੰਘ, ਗਗਨ ਸਿੰਘ, ਸੰਦੀਪ ਸਿੰਘ ਚੀਮਾ, ਸੂਬੇਦਾਰ ਦਿਆਲ ਸਿੰਘ, ਅਵਤਾਰ ਸਿੰਘ ਸੈਕੇਟਰ ਆਦਿ ਹਾਜ਼ਰ ਸਨ |