ਊਧਨਵਾਲ, 18 ਦਸੰਬਰ (ਪਰਗਟ ਸਿੰਘ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਆਏ ਨਤੀਜਿਆਂ 'ਚ ਬਲਾਕ ਕਾਦੀਆਂ ਅਧੀਨ ਸੰਮਤੀ ਜ਼ੋਨ ਲੀਲ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਪਤਨੀ ਸੀਨੀਅਰ 'ਆਪ' ਆਗੂ ਦਿਲਬਾਗ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਆਜ਼ਾਦ ਉਮੀਦਵਾਰ ਨੂੰ ਹਰਾ ਕੇ 406 ਵੋਟਾਂ ਦੇ ਫ਼ਰਕ ਨਾਲ ਇਹ ਸੀਟ ਜਿੱਤ ਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਨਿਸ਼ਾਨ ਸਿੰਘ ਚਾਹਲ ਤੇ ਸਮੁੱਚੀ ਹਾਈਕਮਾਂਡ ਦੀ ਝੋਲੀ ਵਿਚ ਪਾਈ | ਸੀਨੀਅਰ 'ਆਪ' ਆਗੂ ਦਿਲਬਾਗ ਸਿੰਘ ਤੇ ਨਵੇਂ ਬਣੇ ਸੰਮਤੀ ਮੈਂਬਰ ਬੀਬੀ ਮਨਜੀਤ ਕੌਰ ਨੇ ਸਮੁੱਚੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਮਤੀ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਸਮਰਥਕਾਂ ਦੇ ਸਦਾ ਰਿਣੀ ਰਹਾਂਗੇ, ਜਿਨ੍ਹਾਂ ਕਰ ਕੇ ਇਹ ਜਿੱਤ ਸਾਡੀ ਝੋਲੀ ਵਿਚ ਪਈ | ਇਸ ਮੌਕੇ ਸਰਪੰਚ ਤਜਿੰਦਰ ਸਿੰਘ ਬੱਬੂ ਕੰਡੀਲਾ, ਸਾ. ਸਰਪੰਚ ਸਿਵਤਾਰ ਸਿੰਘ ਕੋਕਲਪੁਰ, ਗੁਰਨਾਮ ਸਿੰਘ ਨੱਥੂ ਖਹਿਰਾ, ਬਿਕਰਮਜੀਤ ਕੌਰ, ਬਾਪੂ ਚੈਂਚਲ ਸਿੰਘ, ਸਾ. ਸਰਪੰਚ ਗੁਰਨਾਮ ਸਿੰਘ, ਮਨਦੀਪ ਸਿੰਘ ਬਲਾਕ ਪ੍ਰਧਾਨ, ਬਾਬਾ ਜਗਤਾਰ ਸਿੰਘ ਕੰਡੀਲਾ, ਸੁਖਦੇਵ ਸਿੰਘ ਕੰਡੀਲਾ, ਸੁਖਦੇਵ ਸਿੰਘ ਕਾਹਲੋਂ, ਹਰਪਾਲ ਸਿੰਘ ਸਤਨਾਮ ਸਿੰਘ ਕੰਡੀਲਾ, ਸਰਪੰਚ ਗੁਰਨਾਮ ਸਿੰਘ, ਸਰਪੰਚ ਸੁਖਵੰਤ ਸਿੰਘ ਕੋਕਲਪੁਰ, ਗਿਆਨ ਸਿੰਘ ਨੱਥੂ ਖਹਿਰਾ, ਲਖਬੀਰ ਸਿੰਘ ਫ਼ੌਜੀ, ਗੁਰਸ਼ੇਰ ਸਿੰਘ ਆਦਿ ਹਾਜ਼ਰ ਸਨ |