ਪਠਾਨਕੋਟ, 21 ਦਸੰਬਰ (ਸੰਧੂ)- ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਪਠਾਨਕੋਟ ਪਹੁੰਚਣ 'ਤੇ ਲਾਇਨਜ਼ ਕਲੱਬ ਪਠਾਨਕੋਟ ਮੇਨ ਦੇ ਪ੍ਰਧਾਨ ਨਰਿੰਦਰ ਮਹਾਜਨ ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨਾਲ ਵਾਈਟ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਮੁਲਾਕਾਤ ਕੀਤੀ | ਇਹ ਮੁਲਾਕਾਤ ਰਾਜਪੂਤ ਭਲਾਈ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ ਨੇ ਕਾਲਜ 'ਚ ਪ੍ਰੋਗਰਾਮ ਦੌਰਾਨ ਕੀਤੀ ਸੀ | ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਡਿਪਟੀ ਜ਼ਿਲ੍ਹਾ ਗਵਰਨਰ ਲਾਇਨ ਰਾਜੀਵ ਖੋਸਲਾ, ਕਲੱਬ ਪ੍ਰਧਾਨ ਨਰਿੰਦਰ ਮਹਾਜਨ, ਸਕੱਤਰ ਸਮੀਰ ਗੁਪਤਾ, ਖ਼ਜ਼ਾਨਚੀ ਸ਼ਰਨਜੀਤ ਸਿੰਘ, ਪ੍ਰੋਜੈਕਟ ਸਕੱਤਰ ਵਿਜੇ ਪਾਸੀ, ਮੁੱਖ ਸਲਾਹਕਾਰ ਜਨਕ ਸਿੰਘ, ਸਲਾਹਕਾਰ ਹਰਜੀਤ ਸਿੰਘ, ਅਜੈਪਾਲ ਸਿੰਘ ਤੇ ਪਾਰਟੀ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਵੀ ਮੌਜੂਦ ਸਨ | ਕਲੱਬ ਟੀਮ ਨੇ ਮਨੀਸ਼ ਸਿਸੋਦੀਆ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ | ਪ੍ਰਧਾਨ ਨਰਿੰਦਰ ਮਹਾਜਨ ਤੇ ਵੀ.ਡੀ.ਜੀ.-2 ਰਾਜੀਵ ਖੋਸਲਾ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਤੇ ਸਰਕਾਰ ਤੋਂ ਪਠਾਨਕੋਟ ਨੂੰ ਬਿਹਤਰ ਬਣਾਉਣ ਲਈ ਢੁਕਵੇਂ ਕਦਮ ਚੁੱਕਣ ਦੀ ਮੰਗ ਕੀਤੀ |