22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜੀਆ ਲਾਲ ਮਿੱਤਲ ਸਕੂਲ ਨੇ ਕਰੀਅਰ ਗਾਈਡੈਂਸ ਸੈਸ਼ਨ ਦੀ ਮੇਜ਼ਬਾਨੀ ਕੀਤੀ

Ad Position 21
No active advertisement
ਅਜੀਤ ਡੈਸਕ 23-12-2025
ਗੁਰਦਾਸਪੁਰ, 22 ਦਸੰਬਰ (ਚੱਕਰਾਜਾ)- ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਉਤਸ਼ਾਹਿਤ ਕਰਨ ਲਈ ਇਕ ਕਰੀਅਰ ਗਾਈਡੈਂਸ ਸੈਸ਼ਨ ਕਰਵਾਇਆ | ਹੰਸਰਾਜ ਮਹਿਲਾ ਮਹਾਂਵਿਦਿਆਲਿਆ ਜਲੰਧਰ ਤੋਂ ਡਾ: ਹਰਪ੍ਰੀਤ ਸਿੰਘ (ਬਾਇਓ ਇਨਫਾਰਮੈਟਿਕਸ ਵਿਭਾਗ), ਜੋਤਿਕਾ ਮਨਹਾਸ (ਪੀ.ਜੀ. ਡਿਪਾਰਟਮੈਂਟ ਆਫ਼ ਇਕਨਾਮਿਕਸ) ਤੇ ਮੀਨੂ ਕੁੰਦਰਾ (ਪੀ.ਜੀ. ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਪਿ੍ੰਸੀਪਲ ਰਾਜੀਵ ਭਾਰਤੀ ਨੇ ਨਿੱਘਾ ਸਵਾਗਤ ਕੀਤਾ | 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਡਾ: ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਅਖ਼ਬਾਰ ਪੜ੍ਹਨ ਦੀ ਸਲਾਹ ਦਿੱਤੀ | ਉਨ੍ਹਾਂ ਨੇ ਆਈ.ਟੀ. ਵਿਚ ਕਰੀਅਰ ਬਣਾਉਣ ਤੇ ਆਪਣੇ ਹੁਨਰਾਂ ਨੂੰ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ | ਜੋਤਿਕਾ ਮਨਹਾਸ ਨੇ ਵਿਦਿਆਰਥੀਆਂ ਨੂੰ ਹਿਊਮੈਨਿਟੀਜ਼ ਸਟ੍ਰੀਮ ਅਤੇ ਇਸ ਦੇ ਅੰਦਰ ਉਪਲਬਧ ਵੱਖ-ਵੱਖ ਵਿਕਲਪਾਂ ਬਾਰੇ ਦੱਸਿਆ | ਮੀਨੂ ਕੁੰਦਰਾ ਨੇ ਬੈਂਕਿੰਗ, ਵਿੱਤ ਤੇ ਸੀ.ਬੀ.ਐਸ.ਈ ਦੀਕਸ਼ਾ ਪੋਰਟਲ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਾਲਜ 98 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਢੁਕਵੇਂ ਸਕਾਲਰਸ਼ਿਪ ਪ੍ਰਦਾਨ ਕਰਦਾ ਹੈ | ਸਕੂਲ ਪਿ੍ੰਸੀਪਲ ਰਾਜੀਵ ਭਾਰਤੀ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ 'ਚ ਆਪਣੇ ਵਿਵਹਾਰ, ਸਕਾਰਾਤਮਕਤਾ ਤੇ ਦਿ੍ੜ੍ਹਤਾ ਪ੍ਰਤੀ ਸੁਚੇਤ ਰਹਿਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਮੁੱਖ ਬੁਲਾਰੇ ਡਾ: ਹਰਪ੍ਰੀਤ ਸਿੰਘ, ਜੋਤਿਕਾ ਮਨਹਾਸ ਤੇ ਮੀਨੂ ਕੁੰਦਰਾ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਾਈਸ ਚਾਂਸਲਰ ਡਾ. ਐਸ.ਕੇ. ਮਿਸ਼ਰਾ ਨੇ ਸੀ.ਆਈ.ਏ. ਦੇ ਨਵੇਂ ਇਨਕਿਊਬੇਟਸ ਨੂੰ ਉਤਸ਼ਾਹਿਤ ਕੀਤਾ ਅਗਲੀ ਖ਼ਬਰ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਕਾਲਾ ਅਫਗਾਨਾ ਵਲੋਂ ਕਰਵਾਏ ਫੁੱਟਬਾਲ ਲੀਗ ਦਾ ਪ੍ਰਧਾਨ ਜੌਲੀ ਨੇ ਕੀਤਾ ਉਦਘਾਟਨ
Ad Position 24