22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਕਾਲਾ ਅਫਗਾਨਾ ਵਲੋਂ ਕਰਵਾਏ ਫੁੱਟਬਾਲ ਲੀਗ ਦਾ ਪ੍ਰਧਾਨ ਜੌਲੀ ਨੇ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 23-12-2025
ਫਤਹਿਗੜ੍ਹ ਚੂੜੀਆਂ, 22 ਦਸੰਬਰ (ਅਵਤਾਰ ਸਿੰਘ ਰੰਧਾਵਾ)- ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਨਸੂਬੇ ਨਾਲ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਕਾਲਾ ਅਫਗਾਨਾ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਜੌਲੀ ਵਲੋਂ ਐਨ.ਆਰ.ਆਈ. ਸੱਜਣਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾ ਦੇ ਖੇਡ ਮੈਦਾਨ ਵਿਚ ਅੰਡਰ-17 ਸਾਲ ਫੁੱਟਬਾਲ ਲੀਗ ਸ਼ੁਰੂ ਕਰਵਾਈ ਗਈ | ਇਸ ਮੌਕੇ ਜਥੇਦਾਰ ਜੌਲੀ ਨੇ ਦੱਸਿਆ ਕਿ ਸਫਲ ਰਹਿਣ ਵਾਲੇ ਵਿਦਿਆਰਥੀ ਕਾਲਾ ਅਫਗਾਨਾ ਦੀ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਵਲੋਂ 12, 13, 14, 15 ਫਰਵਰੀ ਨੂੰ ਕਰਵਾਏ ਜਾਣ ਵਾਲੇ ਫਾਈਨਲ ਮੁਕਾਬਲਿਆਂ 'ਚ ਭਾਗ ਲੈਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਫਲ ਟੀਮਾਂ ਨੂੰ ਪਹਿਲਾ ਇਨਾਮ 41 ਹਜ਼ਾਰ, ਦੂਸਰਾ ਇਨਾਮ 31 ਹਜ਼ਾਰ ਰੁਪਏ ਤੇ ਭਾਗ ਲੈਣ ਵਾਲੀਆਂ ਟੀਮਾਂ ਨੂੰ 5 ਹਜ਼ਾਰ ਰੁਪਏ ਤਕਸੀਮ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਆਲ ਓਪਨ ਟੀਮਾਂ ਪੂਰੀ ਕਿੱਟ ਸਮੇਤ ਭਾਗ ਲੈ ਸਕਣਗੀਆਂ, ਜਿਨ੍ਹਾਂ ਲਈ ਸਕਿਓਰਟੀ ਵਜੋਂ ਫੀਸ 2000 ਰੁਪਏ ਹੋਵੇਗੀ, ਜੋ ਬਾਅਦ ਵਿਚ ਵਾਪਸ ਵੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਅੱਜ ਸ਼ੁਰੂ ਕਰਵਾਈ ਗਈ ਫੁੱਟਬਾਲ ਲੀਗ ਲਈ ਖਿਡਾਰੀਆਂ 'ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਮਨਜੀਤ ਸਿੰਘ ਚੀਮਾ, ਅਮਨਦੀਪ ਸਿੰਘ, ਕੁਲਬੀਰ ਸਿੰਘ ਕਾਹਲੋਂ, ਜੁਗਰਾਜ ਸਿੰਘ, ਧਰਮਜੀਤ ਸਿੰਘ, ਸ਼ਰਨਜੀਤ ਸਿੰਘ, ਅਰਮਾਨ ਸਿੰਘ, ਗੁਰਦੇਵ ਸਿੰਘ, ਹਰਿੰਦਰਜੀਤ ਸਿੰਘ, ਪ੍ਰਦੀਪ ਸਿੰਘ ਆਦਿ ਵੱਡੀ ਗਿਣਤੀ ਵਿਚ ਪ੍ਰਬੰਧਕ ਤੇ ਖਿਡਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਨੇ ਕਰੀਅਰ ਗਾਈਡੈਂਸ ਸੈਸ਼ਨ ਦੀ ਮੇਜ਼ਬਾਨੀ ਕੀਤੀ ਅਗਲੀ ਖ਼ਬਰ ਭਾਜਪਾ ਸ਼ਹਿਰੀ ਮੰਡਲ ਦੀ ਕਾਰਜਕਾਰਨੀ ਕਮੇਟੀ ਦਾ ਗਠਨ
Ad Position 24