ਗੁਰਦਾਸਪੁਰ, 22 ਦਸੰਬਰ (ਪੰਕਜ ਸ਼ਰਮਾ)- ਭਾਜਪਾ ਸ਼ਹਿਰੀ ਮੰਡਲ ਦੇ ਪ੍ਰਧਾਨ ਰਿੰਕੀ ਮਹੰਤ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੋਤੀ, ਸਾਬਕਾ ਯੋਜਨਾ ਬੋਰਡ ਦੇ ਚੇਅਰਪਰਸਨ ਨੀਲਮ ਮਹੰਤ ਤੇ ਜ਼ਿਲ੍ਹਾ ਜਨਰਲ ਸਕੱਤਰ ਵਿਕਾਸ ਗੁਪਤਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸ਼ਹਿਰੀ ਮੰਡਲ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਕੁਨਾਲ ਗੁਪਤਾ, ਧਰੁਵ ਮਹਾਜਨ, ਵਰੁਣ ਮਰਵਾਹ ਤੇ ਤਿ੍ਭਵਨ ਗੁਪਤਾ ਤੇ ਅਮਰਜੀਤ ਕੌਰ (ਸਾਰੇ ਉਪ ਪ੍ਰਧਾਨ), ਅਨੁਰੰਜਨ ਸੈਣੀ ਤੇ ਸ਼ਿਵ ਦੁੱਗਲ ਨੰੂ ਜਨਰਲ ਸੈਕਟਰੀ, ਸੁਰਿੰਦਰ ਸਿੰਘ, ਰਾਮ ਕਿਸ਼ਨ, ਵਿਨੇ ਗੁਪਤਾ, ਵਿਨੋਦ ਪੁਰੀ, ਮੁਨੀਸ਼ ਦੱਤਾ, ਰਵੀ ਵਰਮਾ ਨੰੂ ਸੈਕਟਰੀ, ਦੀਪਕ ਵਰਮਾ ਨੰੂ ਕੈਸ਼ੀਅਰ, ਅੰਬਰ ਤੇਤਰੀ ਨੰੂ ਦਫ਼ਤਰ ਸਕੱਤਰ, ਰੂਪ ਲਾਲ ਨੰੂ ਓ.ਬੀ.ਸੀ ਮੰਡਲ ਪ੍ਰਧਾਨ, ਦੀਪਕ ਕੁਮਾਰ ਨੰੂ ਸੋਸ਼ਲ ਮੀਡੀਆ ਕਨਵੀਨਰ ਤੇ ਸੁਨੀਲ ਕੁਮਾਰ, ਸੰਜੀਵ ਕੁਮਾਰ, ਸੋਨੰੂ ਸ਼ਰਮਾ ਨੰੂ ਮੰਡਲ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ ਅੰਕੁਸ਼ ਮਹਾਜਨ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ, ਜ਼ਿਲ੍ਹਾ ਉਪ ਪ੍ਰਧਾਨ ਬਿੰਦੀਆ, ਸਾਬਕਾ ਮੰਡਲ ਪ੍ਰਧਾਨ ਪ੍ਰਵੀਨ ਕੁਮਾਰ, ਜ਼ਿਲ੍ਹਾ ਉਪ ਪ੍ਰਧਾਨ ਜਤਿੰਦਰ ਪ੍ਰਦੇਸੀ, ਸ਼ਿਵ ਪ੍ਰਸ਼ਾਦ ਸਾਬੀ, ਸਾਬਕਾ ਮੰਡਲ ਪ੍ਰਧਾਨ ਪਵਨ ਸ਼ਰਮਾ, ਸਾਬਕਾ ਮੰਡਲ ਮਹਾਂ ਮੰਤਰੀ ਵਿਪਨ ਗੁਪਤਾ ਤੇ ਜ਼ਿਲ੍ਹਾ ਸਕੱਤਰ ਵਿਨੋਦ ਕਾਲੀਆ ਹਾਜ਼ਰ ਸਨ |