ਅਚੱਲ ਸਾਹਿਬ, 22 ਦਸੰਬਰ (ਗੁਰਚਰਨ ਸਿੰਘ)- ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂਆਣਾ ਸਾਹਿਬ ਪਿੰਡ ਵੈਰੋਨੰਗਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਵੈਰੋਨੰਗਲ ਪੁਰਾਣਾ, ਵੈਰੋਨੰਗਲ ਨਵਾਂ ਤੇ ਇਲਾਕੇ ਦੀਆਂ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਮੈਨੇਜਰ ਸਤਨਾਮ ਸਿੰਘ ਰਿਆੜ ਪਹੁੰਚੇ | ਮੈਨੇਜਰ ਸਤਨਾਮ ਸਿੰਘ ਰਿਆੜ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂਆਣਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਵੈਰੋਨੰਗਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੋਵਾਂ ਨਗਰਾਂ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਇਕ ਜਨਵਰੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਜਾ ਰਿਹਾ ਹੈ | ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂਆਣਾ ਸਾਹਿਬ ਤੋਂ 8 ਵਜੇ ਆਰੰਭ ਹੋ ਕੇ ਪਿੰਡ ਅਰਜਨਮਾਂਗਾ, ਜਗਤਪੁਰ, ਸੂਰੋ ਪੱਡਾ, ਮਲਕ ਨੰਗਲ, ਉਦੋਂਨੰਗਲ, ਮਹਿਤਾ ਚੌਕ, ਆਦੋਵਾਲੀ, ਵੈਰੋਨੰਗਲ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਗੁਰੂਆਣਾ ਸਾਹਿਬ ਵਿਖੇ ਸਮਾਪਤ ਹੋਵੇਗਾ | ਇਸ ਮੌਕੇ ਇੰਚਾਰਜ ਅਮਲਾ ਬ੍ਰਾਂਚ ਮੇਜਰ ਸਿੰਘ ਅਰਜਨਮਾਂਗਾ, ਇੰਚਾਰਜ ਸੁਖਦੀਪ ਸਿੰਘ, ਬਾਬਾ ਬਲਬੀਰ ਸਿੰਘ, ਬਲਾਕ ਸੰਮਤੀ ਮੈਂਬਰ ਰਜਵੰਤ ਕੌਰ ਬਾਠ, ਸਰਪੰਚ ਨਿਸ਼ਾਨ ਸਿੰਘ ਪਾਰਸ ਵੈਰੋਨੰਗਲ, ਸਾਬਕਾ ਸਰਪੰਚ ਰਣਜੀਤ ਸਿੰਘ ਵੈਰੋਨੰਗਲ, ਸਾ. ਸਰਪੰਚ ਮੋਹਨ ਸਿੰਘ ਪੱਡਾ ਵੈਰੋਨੰਗਲ, ਮਾਸਟਰ ਸੁਖਵਿੰਦਰ ਸਿੰਘ ਪੱਡਾ, ਸਰਪੰਚ ਹਰਪ੍ਰੀਤ ਸਿੰਘ ਵੈਰੋਨੰਗਲ ਨਵਾਂ, ਮਾਸਟਰ ਨਰਿੰਦਰ ਸਿੰਘ ਬਾਠ, ਸਾਬਕਾ ਸਰਪੰਚ ਸੁਖਦੇਵ ਸਿੰਘ, ਬਾਬਾ ਮਹਿਲ ਸਿੰਘ ਕਾਰ ਸੇਵਾ ਵਾਲੇ, ਕਵੀਸ਼ਰ ਗਿਆਨੀ ਹਰਦੀਪ ਸਿੰਘ, ਬੇਅੰਤ ਸਿੰਘ, ਸਾ. ਸਰਪੰਚ ਸੰਦੀਪ ਸਿੰਘ, ਫੋਰਮੈਨ ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਬਾਠ, ਆਤਮਾ ਸਿੰਘ ਆਦੋਵਾਲੀ, ਗੁਰਮੀਤ ਸਿੰਘ ਬਾਠ, ਅੰਗਰੇਜ਼ ਸਿੰਘ ਸਮੇਤ ਸਿੱਖ ਸੰਗਤਾਂ ਹਾਜ਼ਰ ਸਨ |