ਸੰਗਰੂਰ, 22 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਇਹ ਮਿਸ਼ਨ ਲੈ ਕੇ ਤੁਰਿਆ ਹੈ ਕਿ ਪੰਜਾਬ ਇਕ ਵਾਰ ਫਿਰ ਦੇਸ਼ ਦਾ ਮਹਾਨ ਸੂਬਾ ਬਣੇ | ਜੋ ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਮਾੜੇ ਇਰਾਦਿਆਂ ਕਾਰਨ ਹੇਠਾਂ ਚੱਲਿਆ ਗਿਆ ਹੈ | ਸ. ਢੀਂਡਸਾ ਅੱਜ ਆਪਣੀ ਰਿਹਾਇਸ਼ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਸਮੂਹ ਉਮੀਦਵਾਰਾਂ, ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ | ਸ੍ਰੀ ਢੀਂਡਸਾ ਨੇ ਕਿਹਾ ਕਿ ਪੁਨਰ ਸੁਰਜੀਤ ਕੋਲ ਆਪਣਾ ਨਾ ਤਾ ਆਪਣਾ ਕੋਈ ਪਾਰਟੀ ਚੋਣ ਨਿਸ਼ਾਨ ਸੀ ਅਤੇ ਨਾ ਹੀ ਅਜੇ ਪਾਰਟੀ ਰਜਿਸਟਰਡ ਹੋ ਸਕੀ ਹੈ ਅਤੇ ਨਾ ਹੀ ਪਾਰਟੀ ਆਗੂਆਂ ਨੂੰ ਆਪਣੀ ਵਿਚਾਰਧਾਰਾ ਲੋਕਾਂ ਤੱਕ ਲੈ ਕੇ ਜਾਣ ਦਾ ਸਮਾਂ ਮਿਲਿਆ ਹੈ, ਫਿਰ ਵੀ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਅਣਥੱਕ ਮਿਹਨਤ ਸਦਕਾ ਵੱਡੀ ਗਿਣਤੀ ਵੋਟ ਪ੍ਰਤੀਸ਼ਟ ਹਾਸਲ ਕੀਤਾ ਅਤੇ ਬਹੁਤ ਸਾਰੀਆਂ ਸੀਟਾਂ ਤੇ ਜਿੱਤਾਂ ਦਰਜ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਲੋਕ ਬਹੁਤ ਬੇਸਬਰੀ ਨਾਲ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀਆਂ ਸਰਗਰਮੀਆਂ ਨੂੰ ਉਡੀਕ ਰਹੇ ਹਨ ਤਾਂ ਜੋ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਲਈ ਯੋਗਦਾਨ ਪਾ ਸਕਣ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਾਰਾ ਪੰਥ ਸੁਖਬੀਰ ਸਿੰਘ ਬਾਦਲ ਦੀ ਫ਼ਿਤਰਤ ਨੂੰ ਭਲੀ ਭਾਂਤ ਜਾਣਦਾ ਹੈ ਕਿ ਉਸ ਦਾ ਇਰਾਦਾ ਅਕਾਲੀ ਸੋਚ ਜਾਂ ਪੰਜਾਬ ਨੂੰ ਮਜ਼ਬੂਤ ਕਰਨਾ ਨਹੀ ਸਗੋਂ ਅਕਾਲੀ ਦਲ ਦੀ ਆੜ ਹੇਠ ਅਕਾਲੀ ਦਲ ਦੇ ਸਿਧਾਂਤਾਂ ਅਤੇ ਰਿਵਾਇਤਾਂ ਨੂੰ ਕਮਜ਼ੋਰ ਕਰਨਾ ਹੈ | ਸਾਬਕਾ ਵਿਧਾਇਕ ਅਤੇ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਬਾਦਲ ਦਲ ਵਲੋਂ ਅਕਾਲੀ ਯੋਧਿਆਂ ਦੀ ਥਾਂ ਡਾਇਨਾਸੌਰ ਵਰਗੀ ਪਰਿਭਾਸ਼ਾ ਵਰਤਣਾ ਅਕਾਲੀ ਸੋਚ ਲਈ ਹੋਰ ਵੀ ਘਾਤਕ ਹੈ, ਉਨ੍ਹਾਂ ਇਕ ਵਿਅੰਗ ਕਸਦਿਆਂ ਕਿਹਾ ਕਿ ਡਾਇਨਾਸੌਰ ਪਾਰਟੀ ਹੀ ਨਹੀ ਖਾ ਗਏ ਸਗੋਂ ਸ਼ੋ੍ਰਮਣੀ ਕਮੇਟੀ ਵੀ ਹਜ਼ਮ ਕਰ ਗਏ ਅਤੇ ਹੁਣ ਅਕਾਲ ਤਖਤ ਅਤੇ ਪੰਥ ਦੀਆਂ ਮਹਾਨ ਸੰਸਥਾਵਾਂ ਨੂੰ ਪੈ ਗਏ ਹਨ | ਉਨ੍ਹਾਂ ਕਿਹਾ ਕਿ ਬਾਦਲ ਦਾ ਆਈ ਟੀ ਵਿੰਗ ਸੋਸ਼ਲ ਮੀਡੀਆਂ ਕਦੇ ਭਾਈ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਦੀਆਂ ਅਫ਼ਵਾਹਾਂ, ਕਦੇ ਕਿਸੇ ਆਗੂ ਦੇ ਕਾਂਗਰਸ ਵਿਚ ਜਾਣ ਦੀਆਂ ਗੱਲਾਂ ਕਰ ਕੇ ਗੁੰਮਰਾਹ ਕਰ ਰਿਹਾ ਹੈ | ਸ. ਢੀਂਡਸਾ ਨੇ ਜੇਤੂ ਉਮੀਦਵਾਰ ਨੂੰ ਸੱਦਾ ਦਿੱਤਾ ਹੈ ਕਿ ਪੰਚਾਇਤਾਂ ਨੂੰ ਹਕੀਕੀ ਹੱਕ ਦਿਵਾਉਣ ਲਈ ਸਰਕਾਰ ਉੱਪਰ ਦਬਾਅ ਬਣਾਉਣ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਅੰਦਰ ਜਮਹੂਰੀ ਸੰਸਥਾਵਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ | ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਸੁਣਵਾਈ ਨਹੀ ਹੈ | ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ, ਗੁਰਬਚਨ ਸਿੰਘ ਬਚੀ, ਤੇਜਾ ਸਿੰਘ ਕਮਾਲਪੁਰ, ਰਾਮਪਾਲ ਸਿੰਘ ਬਹਿਣੀਵਾਲ, ਮਲਕੀਤ ਸਿੰਘ ਚੰਗਾਲ, ਸਤਿਗੁਰ ਸਿੰਘ ਨਮੋਲ, ਰਿਪੁਦਮਨ ਸਿੰਘ ਢਿੱਲੋਂ, ਵਿਜੈ ਲੰਕੇਸ਼, ਗੁਰਚਰਨ ਸਿੰਘ ਧਾਲੀਵਾਲ, ਬਲਦੇਵ ਸਿੰਘ ਭੰਮਾਬਦੀ, ਸੋਹਣ ਸਿੰਘ ਭੰਗੂ, ਮੱਘਰ ਸਿੰਘ ਮਰਦਖੇੜਾ, ਚਮਕੌਰ ਸਿੰਘ ਮੋਰਾਂਵਾਲੀ, ਇੰਾਦਰਪਾਲ ਸੀਬੀਆ, ਤਰਸੇਮ ਸਿੰਘ ਨਾਗਰਾ, ਸੁਖਦੇਵ ਸਿੰਘ ਕੋਟੜਾ ਅਮਰੂ, ਗੁਰਮੀਤ ਸਿੰਘ ਲੱਖਾ, ਸਤਿੰਦਰਜੀਤ ਸਿੰਘ ਤੁੰਗਾ, ਨਿਰਭੈ ਸਿੰਘ ਉਪਲੀ, ਨਿਹੰਗ ਲੀਲਾ ਸਿੰਘ, ਕਰਮੀ ਮੰਗਵਾਲ, ਦਾਰਾ ਸਿੰਘ ਗੱਗੜਪੁਰ, ਦਰਸ਼ਨ ਸਿੰਘ ਬਿਸ਼ਨਪੁਰਾ, ਕੁਲਵੰਤ ਸਿੰਘ ਗਹਿਲਾਂ, ਕੇਵਲ ਸਿੰਘ ਸ਼ੇਰੋਂ, ਰੂਪ ਸਿੰਘ ਸ਼ੇਰੋਂ, ਏਪੀ ਸਿੰਘ, ਸੰਦੀਪ ਦਿੳਸੀ, ਕੰਵਰਜੀਤ ਸਿੰਘ ਲੱਕੀ, ਹਰਵਿੰਦਰ ਸਿੰਘ ਚੱਠਾ, ਬਲਦੇਵ ਸਿੰਘ ਢੀਂਡਸਾ, ਜਸਵੀਰ ਸਿੰਘ ਭਿੰਡਰਾਂ, ਦਰਸ਼ਨ ਸਿੰਘ ਐਮਸੀ, ਭੂਰਾ ਸਿੰਘ ਉਭਾਵਾਲ, ਕੁਲਵਿੰਦਰ ਸਿੰਘ ਬਾਲੀਆਂ, ਪਰਮਜੀਤ ਸਿੰਘ ਉਪਲੀ, ਰਣਧੀਰ ਸਿੰਘ ਸੰਮੂਰਾ, ਜੀਵਨ ਗਰਗ, ਭਗਵੰਤ ਲੌਂਗੋਵਾਲ, ਸ਼ਿੰਦਰਪਾਲ ਉਭਾਵਾਲ ਬਲਾਕ ਸੰਮਤੀ ਮੈਂਬਰ, ਪਾਲੀ ਕਮਲ, ਰਾਕੇਸ਼ ਬਨਾਰਸੀ, ਨਵੀਨ ਬਨਾਰਸੀ, ਧਰਮਿੰਦਰ ਭੱਟੀਵਾਲ, ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ, ਗੁਰਚਰਨ ਸਿੰਘ ਲੱਡਾ, ਜਥੇਦਾਰ ਚਰਨਜੀਤ ਗੱਗੜਪੁਰਾ, ਜਸਵੰਤ ਸਿੰਘ ਭੱਠਲ, ਬਲਵਿੰਦਰ ਸਿੰਘ ਕਾਲਾ ਬਖਸ਼ੀਵਾਲਾ, ਜੋਰਾ ਸਿੰਘ ਡੂਡੀਆਂ, ਰਣਜੀਤ ਸਿੰਘ ਭੂੱਲਰ ਧੂਰੀ, ਡਾ ਗੁਰਚਰਨ ਸਿੰਘ, ਕੁਲਵੰਤ ਸਿੰਘ ਜਵਾਹਰਵਾਲਾ, ਗੁਰਮੇਲ ਸਿੰਘ ਮੇਲੀ ਸਰਪੰਚ, ਇੰਦਰ ਸਿੰਘ, ਓਮ ਪ੍ਰਕਾਸ਼ ਪੰਡਿਤ, ਭੋਲਾ ਸਿੰਘ, ਮਹਿੰਦਰ ਬਨਾਰਸੀ, ਕਰਮਜੀਤ ਬਨਾਰਸੀ, ਗੁਰਸੰਤ ਸਿੰਘ ਭੁਟਾਲ, ਨਰਿੰਦਰ ਸਿੰਘ ਬਹਾਦਰਪੁਰ, ਜੁਗਰਾਜ ਸਿੰਘ ਬਖੋਰਾ, ਹਾਕਮ ਸਿੰਘ ਢਡੋਗਲ, ਕਿ੍ਸ਼ਨ ਕਾਜਲ ਬੰਗਾਂ, ਭੁਪਿੰਦਰ ਸਿੰਘ ਬੱਲਰਾਂ, ਗੁਰਸੇਵਕ ਸਿੰਘ ਮਨਿਆਣਾ, ਗੁਲਜ਼ਾਰ ਸਿੰਘ ਭਾਈ ਕਿ ਪਿਸ਼ੌਰ, ਹਰਮਿੰਦਰ ਸਿੰਘ, ਮੱਖਣ ਸਿੰਘ ਜਖੇਪਲ, ਜਗਦੇਵ ਸਿੰਘ ਪਿੰਡੀ ਕੇਹਰ, ਜਸਪਾਲ ਸਿੰਘ ਕੋਚ, ਸੁਰਜੀਤ ਸਿੰਘ ਮੂਲੋਵਾਲ, ਭੋਲਾ ਸਿੰਘ ਜਖੇਪਲ, ਬਲਵਿੰਦਰ ਸਿੰਘ ਸੰਗਤੀਵਾਲਾ, ਮੀਨਾ ਰਾਣੀ ਬਲਾਕ ਸੰਮਤੀ ਮੈਂਬਰ, ਸਰਬਜੀਤ ਕੌਰ ਕੁਲਾਰਾਂ, ਜੋਗਿੰਦਰ ਸਿੰਘ ਸਰਪੰਚ, ਪਾਲ ਸਿੰਘ ਗਨੋਟੇ, ਪਿਆਰਾ ਸਿੰਘ ਘਮੂਰਘਾਟ, ਅਮਰੀਕ ਸਿੰਘ ਚੂਲ਼ੜ, ਕਰਨੈਲ ਸਿੰਘ ਚੂਲੜ, ਡਾ ਗੁਰਮੇਲ ਸਿੰਘ ਚੋਟੀਆਂ, ਦਿਆ ਸਿੰਘ ਚੋਟੀਆਂ, ਜਸਵੀਰ ਸਿੰਘ ਡੂਡੀਆਂ, ਭਗਵੰਤ ਸਿੰਘ ਲੌਂਗੋਵਾਲ, ਹਰਪ੍ਰੀਤ ਸਿੰਘ ਢੀਂਡਸਾ ਅਤੇ ਗੁਰਮੀਤ ਸਿੰਘ ਜੌਹਲ ਮੌਜੂਦ ਸਨ |