22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਲਿਟਲ ਫਲਾਵਰ ਕਾਨਵੈਂਟ ਸੀ. ਸੈਕੰ. ਸਕੂਲ ਵਿਚ ਕਿ੍ਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-12-2025
ਧਾਰੀਵਾਲ, 23 ਦਸੰਬਰ (ਸਵਰਨ ਸਿੰਘ)-ਸਥਾਨਿਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਕਿ੍ਸਮਸ ਦਾ ਤਿਉਹਾਰ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਵਿਚ ਧੂਮਧਾਮ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਡਾਇਰੈਕਟਰ ਫਾਦਰ ਜੋਸ ਪਡਿਆਟੀ ਨੇ ਸ਼ਿਰਕਤ ਕੀਤੀ, ਜਦ ਕਿ ਉਪ ਪਿ੍ੰਸੀਪਲ ਸਿਸਟਰ ਟੀਨਾ, ਸਿਸਟਰ ਐਨਸ ਮਾਰੀਆ, ਸਿਸਟਰ ਗਰੇਸ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਬੱਚੇ ਸੈਂਟਾਂ ਕਲਾਜ ਦੀਆਂ ਡਰੈੱਸ ਵਿਚ ਸੱਜੇ ਨਜ਼ਰੀ ਆਏ ਅਤੇ ਜਿੰਗਲ ਬੈੱਲ, ਜਿੰਗਲ ਬੈੱਲ ਗੀਤ ਤੇ ਖੂਬ ਭੰਗੜੇ ਪਾਏ | ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ 10ਵੀਂ ਤੇ 12ਵੀਂ ਜਮਾਤ ਦੇ ਆਈ.ਸੀ.ਐਸ.ਈ. ਬੋਰਡ ਵਿਚੋ ਅੱਵਲ ਰਹੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਫਾਦਰ ਜੋਸ ਪਡਿਆਟੀ ਨੇ ਕਿਹਾ ਕਿ ਸਾਨੂੰ ਇਸ ਕਿ੍ਸਮਸ ਦੇ ਤਿਉਹਾਰ 'ਤੇ ਇਕ-ਦੂਜੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਸਭ ਲੋਕਾਂ ਨੂੰ ਆਪਸ ਵਿਚ ਪਿਆਰ ਵੰਡਣਾ ਚਾਹੀਦਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਮਾਪਿਆਂ ਤੇ ਆਗਿਆਕਾਰ ਰਹਿ ਕੇ ਇਕ ਚੰਗੇ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕੀਤਾ | ਉਨ੍ਹਾਂ ਨੇ ਬੋਰਡ ਵਿਚ ਅੱਵਲ ਰਹਿਣ ਵਾਲੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ-ਅੰਦਾਜ਼ੀ ਬੰਦ ਕਰੇ-ਜਥੇਦਾਰ ਰਾਏਚੱਕ <br/> ਅਗਲੀ ਖ਼ਬਰ ਹਲਕਾ ਸ੍ਰੀ ਹਰਿਗੋਬਿੰਦਪੁਰ 'ਚ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੀ ਹਾਰ ਦੇ ਕਾਰਨਾਂ ਸੰਬੰਧੀ ਪੜਚੋਲ ਜ਼ਰੂਰੀ-ਪਿ੍ੰਸੀ...
Ad Position 24