21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜੇਤੂ ਉਮੀਦਵਾਰ ਪਰਮਜੀਤ ਸਿੰਘ ਭਿੰਡਰ ਵਲੋਂ ਵੋਟਰਾਂ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 24-12-2025
ਨੌਸ਼ਹਿਰਾ ਮੱਝਾ ਸਿੰਘ, 23 ਦਸੰਬਰ (ਰਵੀ ਭਗਤ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਜ਼ੋਨ ਦਿਆਲਗੜ੍ਹ ਤੋਂ ਕਾਂਗਰਸ ਪਾਰਟੀ ਦੇ ਜੇਤੂ ਬਲਾਕ ਸੰਮਤੀ ਉਮੀਦਵਾਰ ਤੇ ਸਾਬਕਾ ਸਰਪੰਚ ਉਦੋਵਾਲ ਪਰਮਜੀਤ ਸਿੰਘ ਭਿੰਡਰ ਨੇ ਕਾਂਗਰਸ ਪਾਰਟੀ ਦੇ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਉਨ੍ਹਾਂ ਨੂੰ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ 'ਤੇ ਉਹ ਖਰਾ ਉਤਰਨਗੇ | ਉਨ੍ਹਾਂ ਕਿਹਾ ਕਿ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਰਵੀਨੰਦਨ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਪਾਰਟੀ ਵਰਕਰਾਂ ਦੇ ਹੌਸਲੇ ਬੁਲੰਦ ਹਨ |
ਸਰਕਾਰ ਵਿਰੁੱਧ ਟੈਕਨੀਕਲ ਸਰਵਿਸ ਯੂਨੀਅਨ ਦੀ ਮੀਟਿੰਗ
ਬਹਿਰਾਮਪੁਰ, 23 ਦਸੰਬਰ (ਪ੍ਰੋ: ਬਲਬੀਰ ਸਿੰਘ ਕੋਲਾ)-ਟੈਕਨੀਕਲ ਸਰਵਿਸ ਯੂਨੀਅਨ ਦੀ ਮੀਟਿੰਗ ਸਰਕਲ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਸੰਜੀਵ ਸੈਣੀ ਵਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਆਗੂਆਂ ਦੱਸਿਆ ਕਿ ਕੇਂਦਰ ਸਰਕਾਰ ਬਿਜਲੀ ਐਕਟ 2025 ਲੈ ਕੇ ਆ ਰਹੀ ਹੈ, ਚਾਰ ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ ਜੋ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਮਾਰੂ ਹਨ | ਪੰਜਾਬ ਸਰਕਾਰ ਬਿਜਲੀ ਵਿਭਾਗ ਦੀਆਂ ਜਾਇਦਾਦਾਂ ਵੇਚਣ ਲਈ ਪੱਬਾਂ ਭਾਰ ਹੈ ਅਤੇ ਹੋਰ ਜਾਇਦਾਦਾਂ ਵੇਚਣ ਦੀ ਤਿਆਰੀ ਕਰ ਰਹੀ ਹੈ | ਇਸ ਲਈ ਸੰਘਰਸ਼ ਲਈ ਲਾਮਬੰਦ ਕਰਦਿਆਂ ਆਗੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ 28 ਦਸੰਬਰ 2025 ਤੋਂ 4 ਜਨਵਰੀ 2026 ਤੱਕ ਮਾਰਚ ਕਰਨ ਲਈ ਵੱਧ ਤੋਂ ਵੱਧ ਟੀ.ਐਸ.ਯੂ. ਦੇ ਸਾਥੀ ਮੁਲਾਜ਼ਮ ਸ਼ਮੂਲੀਅਤ ਕਰਨਗੇ | ਇਸ ਮੌਕੇ ਸਕੱਤਰ ਜਸਪਾਲ ਸਿੰਘ, ਰਕੇਸ਼ ਕੁਮਾਰ ਸੈਣੀ, ਜੋਗਿੰਦਰ ਮੰਜ, ਇੰਜੀ: ਰਣਜੀਤ ਸਿੰਘ, ਇੰਜੀ: ਸੰਦੀਪ ਦੱਤਾ, ਪ੍ਰਧਾਨ ਕੁਲਦੀਪ ਰਾਜ, ਰਮਨਜੀਤ ਸਿੰਘ, ਨਵਦੀਪ ਸਿੰਘ ਕਾਟਲ, ਜਗਦੀਪ ਸਿੰਘ, ਸੁਖਦੇਵ ਸਿੰਘ ਅਤੇ ਸੁਭਾਸ਼ ਚੰਦਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਪਟਨ ਕੁਲਵਿੰਦਰ ਸਿੰਘ ਨੇ ਵੋਟਰਾਂ ਦਾ ਧੰਨਵਾਦ ਕੀਤਾ ਅਗਲੀ ਖ਼ਬਰ ਉਦੇਵੀਰ ਸਿੰਘ ਰੰਧਾਵਾ ਦੀ ਵਧ ਰਹੀ ਹਰਮਨਪਿਆਰਤਾ ਕਾਰਨ ਵਿਰੋਧੀ ਘਬਰਾਏ-ਪ੍ਰਧਾਨ ਹਰਬੀਰ ਸਿੰਘ ਰਾਏਮਲ
Ad Position 24