22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਉਦੇਵੀਰ ਸਿੰਘ ਰੰਧਾਵਾ ਦੀ ਵਧ ਰਹੀ ਹਰਮਨਪਿਆਰਤਾ ਕਾਰਨ ਵਿਰੋਧੀ ਘਬਰਾਏ-ਪ੍ਰਧਾਨ ਹਰਬੀਰ ਸਿੰਘ ਰਾਏਮਲ

Ad Position 21
No active advertisement
ਅਜੀਤ ਡੈਸਕ 24-12-2025
ਧਿਆਨਪੁਰ, 23 ਦਸੰਬਰ (ਕੁਲਦੀਪ ਸਿੰਘ ਸੋਨੂੰ)-ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਹੋਣਹਾਰ ਸਪੁੱਤਰ ਸ: ਉਦੇਵੀਰ ਸਿੰਘ ਰੰਧਾਵਾ ਦੀ ਦਿਨੋ-ਦਿਨ ਵਧ ਰਹੀ ਹਰਮਨ ਪਿਆਰਤਾ ਦੇ ਕਾਰਨ ਵਿਰੋਧੀ ਘਬਰਾਏ ਹੋਏ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਡੀਆ ਪ੍ਰਧਾਨ ਹਰਬੀਰ ਸਿੰਘ ਰਾਏਮਲ ਰੰਧਾਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਸ: ਉਦੇਵੀਰ ਸਿੰਘ ਰੰਧਾਵਾ ਨੇ ਹਰ ਇਕ ਵਰਗ ਦਾ ਦਿਲ ਜਿੱਤਣ ਲਈ ਦਿਨ- ਰਾਤ ਇਕ ਕੀਤਾ ਹੋਇਆ ਹੈ, ਜਿਸ ਕਰ ਕੇ ਵੱਡੀ ਗਿਣਤੀ ਦੇ ਸੀਨੀਅਰ ਅਤੇ ਜੂਨੀਅਰ ਕਾਂਗਰਸ ਆਗੂਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਦੇਵੀਰ ਸਿੰਘ ਰੰਧਾਵਾ ਆਪਣੇ ਪਿਤਾ ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਦਾਦੇ ਸ: ਸੰਤੋਖ ਸਿੰਘ ਰੰਧਾਵਾ ਵਾਂਗੂੰ ਇਮਾਨਦਾਰ ਤੇ ਦਿਲ ਦੇ ਸੱਚੇ-ਸੁੱਚੇ ਇਨਸਾਨ ਹਨ, ਜਿਸ ਕਰ ਕੇ ਲੋਕ ਉਨ੍ਹਾਂ ਦੇ ਨਾਲ ਦਿਲ ਤੋਂ ਜੁੜ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਜੇਤੂ ਉਮੀਦਵਾਰ ਪਰਮਜੀਤ ਸਿੰਘ ਭਿੰਡਰ ਵਲੋਂ ਵੋਟਰਾਂ ਦਾ ਧੰਨਵਾਦ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਉੱਤਰ ਵਲੋਂ ਭਾਸ਼ਨ ਮੁਕਾਬਲੇ ਕਰਵਾਏ <br/>
Ad Position 24