22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਉੱਤਰ ਵਲੋਂ ਭਾਸ਼ਨ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 24-12-2025
ਬਟਾਲਾ, 23 ਦਸੰਬਰ (ਸਤਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਉੱਤਰ ਵਲੋਂ ਸਿੱਖ ਧਰਮ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿਚ ਇਕ ਭਾਸ਼ਣ ਮੁਕਾਬਲੇ ਸ਼ਰਧਾ ਤੇ ਸਤਿਕਾਰ ਨਾਲ ਕਰਵਾਏ ਗਏ, ਜੋ ਪੰਜਾਬ ਉੱਤਰ ਦੇ ਪ੍ਰਧਾਨ ਵਿਨੋਦ ਸ਼ਰਮਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਏ | ਪ੍ਰੈੱਸ ਸਕੱਤਰ ਸ਼੍ਰੀ ਜਗਤਪਾਲ ਮਹਾਜਨ ਨੇ ਦੱਸਿਆ ਕਿ ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਮੱੁਖ ਮਹਿਮਾਨ ਰਹੇ | ਸੰਬੋਧਨ ਵਿਚ ਉਨ੍ਹਾਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਨੂੰ ਧਰਮ, ਮਨੁੱਖਤਾ ਅਤੇ ਆਜ਼ਾਦੀ ਦੀ ਰੱਖਿਆ ਲਈ ਦਿੱਤਾ ਗਿਆ ਅਦੁੱਤੀ ਬਲਿਦਾਨ ਦੱਸਿਆ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ: ਬਲਜਿੰਦਰ ਸਿੰਘ ਚੇਅਰਮੈਨ ਲਾਰੈਂਸ ਇੰਟਰਨੈਸ਼ਨਲ ਸਕੂਲ ਅਤੇ ਸ਼੍ਰੀਮਤੀ ਉਪਮਾ ਮਹਾਜਨ ਪਿ੍ੰਸੀਪਲ ਲਾਰੈਂਸ ਇੰਟਰਨੈਸ਼ਨਲ ਸਕੂਲ ਸਨ | ਸਮਾਗਮ ਦਾ ਸੁਚੱਜਾ ਸੰਚਾਲਨ ਪੰਜਾਬ ਉੱਤਰ ਦੇ ਜਨਰਲ ਸਕੱਤਰ ਸ਼੍ਰੀ ਰਵਿੰਦਰ ਪਠਾਨੀਆ ਅਤੇ ਬਟਾਲਾ ਸ਼ਾਖਾ ਦੇ ਸਕੱਤਰ ਸ਼੍ਰੀ ਰਮਨ ਸ਼ਰਮਾ ਵਲੋਂ ਕੀਤਾ ਗਿਆ | ਭਾਸ਼ਣ ਮੁਕਾਬਲੇ ਦੇ ਨਿਰਪੱਖ ਮੁਲਾਂਕਣ ਲਈ ਸ਼੍ਰੀਮਤੀ ਲੱਕੀ ਸ਼ਰਮਾ ਉਪ ਪਿ੍ੰਸੀਪਲ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਅਤੇ ਡਾ. ਅਸ਼ਵਨੀ ਕੁਮਾਰ ਸਹਾਇਕ ਪ੍ਰੋਫੈਸਰ ਸਰਕਾਰੀ ਕਾਲਜ ਕਾਲਾ ਅਫ਼ਗ਼ਾਨਾ ਨੇ ਜੱਜ ਮੰਡਲ ਦੀ ਭੂਮਿਕਾ ਨਿਭਾਈ | ਮੁਕਾਬਲਿਆਂ ਦੇ ਪੰਜਾਬੀ ਵਰਗ ਵਿਚ ਜੋਰਾਵਰ ਸਿੰਘ ਹੋਲੀ ਹਾਰਟ ਰੈਜ਼ੀਡੈਂਸੀ ਸਕੂਲ ਅੰਮਿ੍ਤਸਰ ਪਹਿਲਾ, ਰਿਧਮ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਦੂਜਾ ਤੇ ਹਰਿਨੂਰ ਕੌਰ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ, ਹਿੰਦੀ ਵਰਗ ਸੁਖਮਣੀ ਕੌਰ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਨੇ ਪਹਿਲਾ, ਭਵਪਰੀਤਾ ਕੰਨਿਆ ਵਿਦਿਆਲਿਆ ਪਠਾਨਕੋਟ ਨੇ ਦੂਜਾ ਅਤੇ ਪ੍ਰਣਵ ਅਗਰਵਾਲ ਬਾਲ ਵਿਦਿਆ ਸਕੂਲ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼੍ਰੀ ਬੁਧੀਸ਼ ਅਗਰਵਾਲ, ਸ਼੍ਰੀ ਦੀਪਕ ਅਗਰਵਾਲ, ਸ਼੍ਰੀ ਸ਼ਿਵ ਰਾਜਨ ਪੁਰੀ, ਸ਼੍ਰੀ ਰਵਿੰਦਰ ਹਾਂਡਾ, ਡਾ. ਉੱਤਮ ਚੋਪੜਾ, ਡਾ. ਅਰਵਿੰਦ ਕਾਲੀਆ, ਕਮਲ ਅਗਰਵਾਲ, ਵਿਪਿਨ ਮਹਾਜਨ, ਜਗਦੀਸ਼ ਤ੍ਰੇਹਨ, ਰਮੇਸ਼ ਭਾਟੀਆ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਉਦੇਵੀਰ ਸਿੰਘ ਰੰਧਾਵਾ ਦੀ ਵਧ ਰਹੀ ਹਰਮਨਪਿਆਰਤਾ ਕਾਰਨ ਵਿਰੋਧੀ ਘਬਰਾਏ-ਪ੍ਰਧਾਨ ਹਰਬੀਰ ਸਿੰਘ ਰਾਏਮਲ ਅਗਲੀ ਖ਼ਬਰ ਐੱਸ. ਐੱਸ. ਬਾਜਵਾ ਸਕੂਲ ਵਿਚ ਅਧਿਆਪਕ-ਮਾਪੇ ਮਿਲਣੀ ਕਰਵਾਈ <br/>
Ad Position 24