22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐੱਸ. ਐੱਸ. ਬਾਜਵਾ ਸਕੂਲ ਵਿਚ ਅਧਿਆਪਕ-ਮਾਪੇ ਮਿਲਣੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 24-12-2025
ਬਟਾਲਾ, 23 ਦਸੰਬਰ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਚ ਮਾਤਾ-ਪਿਤਾ ਦੀ ਅਧਿਆਪਕ ਬੈਠਕ ਹੋਈ | ਇਸ ਮੌਕੇ ਬੱਚਿਆਂ ਦੀ ਯੂਨਿਟ ਟੈਸਟ ਰਿਪੋਰਟ ਮਾਤਾ-ਪਿਤਾ ਨੂੰ ਦਿਖਾਈ ਗਈ | 5ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਦੇ ਮਾਤਾ-ਪਿਤਾ ਨੇ ਇਸ ਅਧਿਆਪਕ ਮੀਟਿੰਗ ਵਿਚ ਹਿੱਸਾ ਲਿਆ | ਇਸ ਅਧਿਆਪਕ ਮੀਟਿੰਗ ਵਿਚ ਕੁੱਲ 95 ਫ਼ੀਸਦੀ ਮਾਤਾ-ਪਿਤਾ ਨੇ ਭਾਗ ਲਿਆ | ਇਸ ਮੌਕੇ ਬੱਚਿਆਂ ਦੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ | ਇਸ ਮੌਕੇ ਬਿਨਾਂ ਅੱਗ ਦੇ ਭੋਜਨ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ 6ਵੀਂ ਤੋਂ 9ਵੀਂ ਜਮਾਤ ਤੱਕ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਮਾਪਿਆਂ ਦੇ ਨਾਲ ਵੱਖ-ਵੱਖ ਕਿਸਮਾਂ ਦੇ ਸਵਾਦੀ ਤੇ ਪੌਸ਼ਟਿਕ ਪਕਵਾਨ ਬਣਾਏ | ਇਨ੍ਹਾਂ ਪਕਵਾਨਾਂ ਵਿਚ ਸੈਂਡਵਿਚ, ਫਲ ਸਲਾਦ, ਮਿਠਾਈ, ਬੇਲ ਪੂਰੀ, ਸਪ੍ਰਾਉਟਸ ਚਾਟ ਅਤੇ ਐਨਰਜੀ ਡਰਿੰਕ ਵਰਗੀ ਚੀਜ਼ਾਂ ਸ਼ਾਮਲ ਸਨ | ਸਕੂਲ ਦੇ ਡਾਇਰੈਕਟਰ ਐੱਮ.ਐੱਲ. ਸ਼ਰਮਾ ਨੈਸ਼ਨਲ ਐਵਾਰਡੀ, ਪਿ੍ੰਸੀਪਲ ਕੋਮਲ ਅਗਰਵਾਲ ਅਤੇ ਉਪ ਪਿ੍ੰਸੀਪਲ ਕਪਿਲ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਪਾਕ ਕੌਸ਼ਲ ਦੀ ਸਰਾਹਨਾ ਕੀਤੀ | ਸਕੂਲ ਦੇ ਪ੍ਰਧਾਨ ਡਾਕਟਰ ਰਾਜੇਸ਼ ਸ਼ਰਮਾ ਤੇ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਨੇ ਨਿਰੀਖਣ ਕਰਨ ਤੋਂ ਬਾਅਦ ਸਕੂਲ ਦੇ ਬੱਚਿਆਂ ਨੂੰ ਕਿਹਾ ਕਿ ਇਹ ਇਹੋ-ਜਿਹੀ ਛੋਟੀ-ਛੋਟੀ ਗਤੀਵਿਧੀਆਂ ਵਿਚ ਭਾਗ ਲੈਣ ਤੇ ਆਤਮ ਨਿਰਭਰ ਬਣਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਉੱਤਰ ਵਲੋਂ ਭਾਸ਼ਨ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸੜਕਾਂ ਉੱਪਰ ਚਿੱਟੀ ਪੱਟੀ ਅਤੇ ਰਿਫਲੈਕਟਰ ਨਾ ਹੋਣ ਕਾਰਨ ਧੁੰਦ 'ਚ ਵਾਪਰ ਰਹੇ ਨੇ ਹਾਦਸੇ-ਜਾਗੋਵਾਲ <br/>
Ad Position 24