21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪੁਲਿਸ ਪੈਨਸ਼ਨਰ ਬਟਾਲਾ ਵਲੋਂ ਹੜ੍ਹ ਪੀੜਤ ਵਿਦਿਆਰਥੀਆਂ ਨੂੰ ਵੰਡੀਆਂ ਗਰਮ ਵਰਦੀਆਂ

Ad Position 21
No active advertisement
ਅਜੀਤ ਡੈਸਕ 24-12-2025
ਬਟਾਲਾ, 23 ਦਸੰਬਰ (ਹਰਦੇਵ ਸਿੰਘ ਸੰਧੂ)- ਪੰਜਾਬ 'ਚ ਆਈ ਕੁਦਰਤੀ ਆਫ਼ਤ ਹੜ੍ਹਾਂ ਕਾਰਨ ਕਿਸਾਨਾਂ ਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਤੇ ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਸਨ | ਉਸ ਤਹਿਤ ਅੱਜ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਬਟਾਲਾ ਵਲੋਂ ਅਹਿਮ ਉਪਰਾਲਾ ਕਰਦਿਆਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ 80 ਹਜ਼ਾਰ ਰੁਪਏ ਫੰਡ ਇਕੱਠਾ ਕਰ ਕੇ ਪੈਨਸ਼ਨਰਾਂ ਦੇ ਇਕ ਵਫਦ ਵਲੋਂ ਪਿੰਡ ਧਰਮਕੋਟ ਰੰਧਾਵਾ ਥਾਣਾ ਡੇਰਾ ਬਾਬਾ ਨਾਨਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਦੀਆਂ 60 ਵਿਦਿਆਰਥਣਾਂ ਨੂੰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਦੇ 73 ਵਿਦਿਆਰਥੀਆਂ ਨੂੰ ਸਕੂਲ ਦੀਆਂ ਗਰਮ ਵਰਦੀਆਂ, ਬੂਟ ਤੇ ਹੋਰ ਸਾਮਾਨ ਵੰਡਿਆ | ਇਸ ਮੌਕੇ ਪ੍ਰਧਾਨ ਜਾਗੀਰ ਸਿੰਘ ਰੰਧਾਵਾ, ਰੁਬਿੰਦਰ ਸਿੰਘ, ਹਰਬੰਸ ਸਿੰਘ, ਵਿਲਸਨ ਕੁਮਾਰ, ਬਲਬੀਰ ਸਿੰਘ, ਰਤਨ ਮਸੀਹ, ਲਖਵਿੰਦਰ ਸਿੰਘ, ਚਮਨ ਲਾਲ, ਨੰਦ ਲਾਲ, ਗੁਰਮੀਤ ਸਿੰਘ ਮੁੱਖ ਅਧਿਆਪਕ, ਗੁਰਪ੍ਰੀਤ ਸਿੰਘ, ਕੰਚਨ ਬਾਲਾ, ਰਾਜਿੰਦਰ ਕੌਰ, ਰਜਵੰਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰ. ਡੀ. ਖੋਸਲਾ ਸਕੂਲ ਦੀ ਪਲਕ ਨੇ ਓਪਨ ਸ਼ਤਰੰਜ ਟੂਰਨਾਮੈਂਟ ਵਿਚ ਪਹਿਲਾ ਸਥਾਨ ਕੀਤਾ ਪ੍ਰਾਪਤ <br/> ਅਗਲੀ ਖ਼ਬਰ ਐਸ.ਐਸ.ਪੀ. ਗੁਰਦਾਸਪੁਰ ਨੇ ਸਾਲ 2025 ਵਿਚ ਪੁਲਿਸ ਵਲੋਂ ਕੀਤੇ ਕੰਮਾਂ ਦਾ ਜਾਰੀ ਕੀਤਾ ਵੇਰਵਾ <br/>
Ad Position 24