21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐਸ.ਐਸ.ਪੀ. ਗੁਰਦਾਸਪੁਰ ਨੇ ਸਾਲ 2025 ਵਿਚ ਪੁਲਿਸ ਵਲੋਂ ਕੀਤੇ ਕੰਮਾਂ ਦਾ ਜਾਰੀ ਕੀਤਾ ਵੇਰਵਾ <br/>

Ad Position 21
No active advertisement
ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨੰੂ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਗੁਰਦਾਸਪੁਰ ਆਦਿੱਤਿਆ ਤੇ ਨਾਲ ਹੋਰ ਪੁਲਿਸ ਅਧਿਕਾਰੀ | ਤਸਵੀਰ : ਵਿਸ਼ਾਲ ਮੁੰਨਾ <br/> 24-12-2025
ਗੁਰਦਾਸਪੁਰ, 23 ਦਸੰਬਰ (ਚੱਕਰਾਜਾ/ਗੁਰਪ੍ਰਤਾਪ ਸਿੰਘ)-ਅੱਜ ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਆ ਵਲੋਂ ਪ੍ਰੈਸ ਵਾਰਤਾ ਕੀਤੀ ਗਈ | ਜਿਸ ਵਿਚ ਉਨ੍ਹਾਂ ਵਲੋਂ ਸਾਲ 2025 ਵਿਚ ਪੁਲਿਸ ਦੁਆਰਾ ਕੀਤੇ ਗਏ ਕੰਮਾਂ ਦਾ ਵੇਰਵਾ ਜਾਰੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵਲੋਂ ਨਸ਼ਿਆਂ ਨੂੰ ਨੱਥ ਪਾਉਣ ਅਤੇ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਨੂੰ ਬਹਾਲ ਕਰਨ ਲਈ ਸਾਲ 2025 ਵਿਚ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਵਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਸਾਲ ਵਿਚ ਹੁਣ ਤੱਕ ਕੁੱਲ 792 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਕੁੱਲ 1110 ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਇਨ੍ਹਾਂ ਮੁਕੱਦਮਿਆਂ ਵਿਚ ਪੁਲਿਸ ਵਲੋਂ 19 ਕਿੱਲੋ 842 ਗ੍ਰਾਮ ਦੇ ਕਰੀਬ ਹੈਰੋਇਨ, 9241 ਨਸ਼ੀਲੀਆਂ ਗੋਲੀਆਂ, 26 ਕਿੱਲੋ 597 ਗ੍ਰਾਮ ਚੂਰਾ ਪੋਸਤ, ਪੰਜ ਕਿੱਲੋ 50 ਗ੍ਰਾਮ ਦੇ ਕਰੀਬ ਅਫ਼ੀਮ, 3275 ਕੈਪਸੂਲ, 110 ਗ੍ਰਾਮ ਦੇ ਕਰੀਬ ਚਰਸ 209 ਗ੍ਰਾਮ ਗਾਂਜਾ, 180 ਸਿਲਵਰ ਪੇਪਰ ਤੇ ਲਾਈਟਰ ਅਤੇ 11 ਲੱਖ 83 ਹਜ਼ਾਰ 710 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ 11 ਨਸ਼ਾ ਤਸਕਰਾਂ ਦੀ ਕਰੀਬ 3 ਕਰੋੜ 42 ਲੱਖ 92 ਹਜ਼ਾਰ 962 ਰੁਪਏ ਦੀ ਪ੍ਰਾਪਰਟੀ ਵੀ ਫਰੀਜ ਕੀਤੀ ਗਈ ਹੈ | ਇਸ ਦੇ ਨਾਲ-ਨਾਲ ਸਾਲ ਵਿਚ ਨਸ਼ੇ ਨੂੰ ਨੱਥ ਪਾਉਣ ਲਈ ਪੁਲਿਸ ਵਲੋਂ 32 ਫਲੈਗ ਮਾਰਚ ਅਤੇ 58 ਕਾਸੋ ਆਪਰੇਸ਼ਨ ਵੀ ਕੀਤੇ ਗਏ ਹਨ | ਬਾਡਰ ਏਰੀਏ ਦੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ 1800 ਦੇ ਕਰੀਬ ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਬੀਤੇ ਸਾਲ ਦੌਰਾਨ ਐਕਸਾਈਜ਼ ਐਕਟ ਤਹਿਤ 378 ਮੁਕੱਦਮੇ ਦਰਜ ਕੀਤੇ ਗਏ ਹਨ | ਜਿਨ੍ਹਾਂ ਵਿਚ ਕੁੱਲ 353 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਆਰਮਜ਼ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਸਾਲ 2025 ਦੌਰਾਨ ਇਸ ਐਕਟ ਤਹਿਤ ਕੁੱਲ 24 ਮੁਕੱਦਮੇ ਦਰਜ ਕੀਤੇ ਗਏ ਹਨ | ਜਿਨ੍ਹਾਂ ਵਿਚ 37 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 59 ਪਿਸਟਲ, 3 ਦੇਸੀ ਕੱਟੇ, 72 ਮੈਗਜ਼ੀਨ, 351 ਕਾਰਤੂਸ, 2 ਏ.ਕੇ. 47, 1 ਬੰਦੂਕ ਅਤੇ 03 ਗ੍ਰਨੇਡ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਾਲ 2025 ਵਿਚ 76 ਭਗੌੜੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਸਾਈਬਰ ਕ੍ਰਾਈਮ ਸਬੰਧੀ ਸ਼ਿਕਾਇਤਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕੁੱਲ 1092 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ | ਜਿਨ੍ਹਾਂ ਵਿਚੋਂ 363 ਦਾ ਨਿਪਟਾਰਾ ਕੀਤਾ ਗਿਆ ਹੈ | ਜਿਸ ਵਿਚ ਇਕ ਕਰੋੜ 70 ਹਜ਼ਾਰ ਤੋਂ ਵੱਧ ਦੀ ਰਕਮ ਰਿਕਵਰ ਕੀਤੀ ਗਈ ਹੈ ਅਤੇ 126 ਦੇ ਕਰੀਬ ਮੋਬਾਈਲ ਫੋਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ | ਸ਼ਹਿਰ ਅੰਦਰੋਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਵਿਚ ਵੀ ਪੁਲਿਸ ਵਲੋਂ ਵਧੀਆ ਕਾਰਗੁਜ਼ਾਰੀ ਕਰਨ ਦਾ ਦਾਅਵਾ ਕਰਦੇ ਹੋਏ ਐਸ.ਐਸ.ਪੀ. ਗੁਰਦਾਸਪੁਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਪੁਲਿਸ ਵਲੋਂ ਕਰੀਬ 18000 ਚਲਾਨ ਕੀਤੇ ਗਏ ਹਨ ਅਤੇ ਟ੍ਰੈਫਿਕ ਦੀ ਸਮੱਸਿਆ ਤੋਂ ਹੱਲ ਕਰਨ ਲਈ ਪੁਲਿਸ ਵਲੋਂ ਉਪਰਾਲੇ ਲਗਾਤਾਰ ਜਾਰੀ ਹਨ | ਆਪਰੇਸ਼ਨ ਸੰਧੂਰ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮੁਸ਼ਕਿਲ ਘੜੀ ਵਿਚ ਵੀ ਲੋਕਾਂ ਦਾ ਵਧੀਆ ਤਰੀਕੇ ਨਾਲ ਸਾਥ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਵੀ ਗੁਰਦਾਸਪੁਰ ਪੁਲਿਸ ਵਲੋਂ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਅਤੇ ਲੋਕਾਂ ਨੂੰ ਸੁਰੱਖਿਅਤ

Ad Position 22
No active advertisement
ਪਿਛਲੀ ਖ਼ਬਰ ਪੁਲਿਸ ਪੈਨਸ਼ਨਰ ਬਟਾਲਾ ਵਲੋਂ ਹੜ੍ਹ ਪੀੜਤ ਵਿਦਿਆਰਥੀਆਂ ਨੂੰ ਵੰਡੀਆਂ ਗਰਮ ਵਰਦੀਆਂ ਅਗਲੀ ਖ਼ਬਰ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ 11 ਜਨਵਰੀ ਨੂੰ -ਸੇਵਾਦਾਰ <br/>
Ad Position 24