21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ 11 ਜਨਵਰੀ ਨੂੰ -ਸੇਵਾਦਾਰ <br/>

Ad Position 21
No active advertisement
ਅਜੀਤ ਡੈਸਕ 24-12-2025
ਧਿਆਨਪੁਰ, 23 ਦਸੰਬਰ (ਕੁਲਦੀਪ ਸਿੰਘ ਸੋਨੂੰ)- ਮਹਾਨ ਤਪਸਵੀ ਸ੍ਰੀ ਬਾਵਾ ਲਾਲ ਦੇ 671ਵੇਂ ਜਨਮ ਦਿਵਸ ਨੂੰ ਸਮਰਪਿਤ 20 ਜਨਵਰੀ ਨੂੰ ਪੂਜਨੀਕ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਦੇ ਆਸ਼ੀਰਵਾਦ ਨਾਲ ਸ੍ਰੀ ਬਾਵਾ ਲਾਲ ਮੰਦਿਰ ਦੇ ਪ੍ਰਬੰਧਾਂ ਹੇਠ ਬੜੀ ਧੂਮ-ਧਾਮ ਦੇ ਨਾਲ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ | ਜਨਮ ਦਿਵਸ ਨੂੰ ਸਮਰਪਿਤ 11 ਜਨਵਰੀ ਨੂੰ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ | ਇਸ ਸੰਬੰਧੀ ਪੂਜਨੀਕ ਮਹੰਤ ਗੋਪਾਲ ਦਾਸ, ਮੰਦਿਰ ਦੇ ਮੁੱਖ ਸੇਵਾਦਾਰ ਬਾਉ ਜਗਦੀਸ਼ ਰਾਜ, ਪ੍ਰਧਾਨ ਪ੍ਰਮਸੁਨੀਲ ਸਿੰਘ ਲੱਡੂ ਧਿਆਨਪੁਰ ਤੇ ਐੱਮ.ਡੀ. ਅਸ਼ਵਨੀ ਸ਼ਰਮਾ ਧਿਆਨਪੁਰ ਨੇ ਦੱਸਿਆ ਕਿ ਸ਼ੋਭਾ ਯਾਤਰਾ 11 ਜਨਵਰੀ ਨੂੰ ਧਿਆਨਪੁਰ ਧਾਮ ਤੋਂ ਸਵੇਰੇ 7 ਵਜੇ ਸ਼ੁਰੂ ਹੋ ਕੇ ਜੇ.ਕੇ. ਰਿਜ਼ੋਰਟ, ਚੰਦੂਸੂਜਾ, ਮਲਕਵਾਲ, ਖਜ਼ਾਨੇਕੋਟ, ਗਿੱਲਾਂਵਾਲੀ, ਰਾਏਮਲ, ਸੰਗਤੂਵਾਲ ਮੋੜ, ਰਾਊਵਾਲ, ਖਹਿਰਾ ਸੁਲਤਾਨ, ਸ੍ਰੀ ਬਾਵਾ ਲਾਲ ਜੀ ਹਸਪਤਾਲ, ਕੋਟਲੀ ਸੂਰਤ ਮੱਲ੍ਹੀ, ਬਾਬਾ ਅਵਤਾਰ ਸਿੰਘ ਜੀ ਛੱਤ ਵਾਲੇ, ਮੰਮਣ, ਬਾਬਾ ਬੋਹੜੀ, ਬਸਤੀ ਬਾਜ਼ੀਗਰ ਲਾਲਪੁਰ, ਯੋਗੀਰਾਜ ਸਕੂਲ ਤੋਂ ਹੁੰਦੀ ਹੋਈ ਮੰਦਿਰ ਸ੍ਰੀ ਬਾਵਾ ਲਾਲ ਜੀ ਵਿਖੇ ਸਮਾਪਤ ਹੋਵੇਗੀ | ਸੇਵਾਦਾਰਾਂ ਨੇ ਸਮੁੱਚੀਆਂ ਸੰਗਤਾਂ ਨੂੰ ਜ਼ਰੂਰੀ ਬੇਨਤੀ ਕਰਦੇ ਹੋਏ ਕਿਹਾ ਕਿ ਸਿਰਫ਼ ਟਰੈਕਟਰ-ਟਰਾਲੀਆਂ ਦੇ ਨੰਬਰ ਹੀ ਲੱਗਣਗੇ | ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਨਸ਼ਾ ਕਰ ਕੇ ਮੇਲੇ ਵਿਚ ਨਾ ਆਵੇ | ਟਰੈਕਟਰ-ਟਰਾਲੀਆਂ ਦੇ ਨੰਬਰ ਲੈਣ ਲਈ ਪ੍ਰਧਾਨ ਪਰਮ ਸੁਨੀਲ ਸਿੰਘ ਲੱਡੂ ਧਿਆਨਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਪੀ. ਗੁਰਦਾਸਪੁਰ ਨੇ ਸਾਲ 2025 ਵਿਚ ਪੁਲਿਸ ਵਲੋਂ ਕੀਤੇ ਕੰਮਾਂ ਦਾ ਜਾਰੀ ਕੀਤਾ ਵੇਰਵਾ <br/> ਅਗਲੀ ਖ਼ਬਰ ਜ਼ੋਨ ਪੰਜਗਰਾਈਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਨਦੀਪ ਕੌਰ ਦੇ ਜਿੱਤਣ 'ਤੇ ਖੁਸ਼ੀ ਮਨਾਈ <br/>
Ad Position 24