20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਰਾਸ਼ਟਰੀ ਗਣਿਤ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-12-2025
ਪਠਾਨਕੋਟ, 24 ਦਸੰਬਰ (ਸੰਧੂ)- ਐਸ.ਐਮ.ਡੀ.ਆਰ.ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਪਠਾਨਕੋਟ ਵਿਚ ਪਿ੍ੰਸੀਪਲ ਡਾ: ਮੀਨਾਕਸ਼ੀ ਵਿੱਜ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ | ਇਸ ਮੌਕੇ ਗਣਿਤ ਵਿਭਾਗ ਦੀਆਂ ਅਧਿਆਪਕਾਂ ਸਹਾਇਕ ਪ੍ਰੋਫੈਸਰ ਅਮਿਤਾ ਸ਼ਰਮਾ ਤੇ ਵੰਦਨਾ ਸ਼ਰਮਾ ਵਲੋਂ ਗਣਿਤ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਵਿਚ ਸ੍ਰੀਨਿਵਾਸ ਰਾਮਾਨੁਜਨ ਵਲੋਂ ਗਣਿਤ ਵਿਸ਼ੇ 'ਤੇ ਕੀਤੇ ਗਏ ਖੋਜ ਕਾਰਜ 'ਤੇ ਚਰਚਾ ਕੀਤੀ ਗਈ | ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਮਾਈਾਡ ਮੈਪ, ਪਹੇਲੀਆਂ ਕੁਇਜ਼, ਕਵਿਤਾ ਤੇ ਭਾਸ਼ਣ, ਨਾਟਕ ਵਰਗੇ ਪ੍ਰੋਗਰਾਮ ਪੇਸ਼ ਕੀਤੇ | ਪਿ੍ੰਸੀਪਲ ਤੇ ਸਾਰੇ ਅਧਿਆਪਕਾਂ ਨੇ ਸ੍ਰੀਨਿਵਾਸ ਰਾਮਾਨੁਜਨ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕਾਲਜ ਦਾ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਤੇ ਸਾਰੇ ਵਿਦਿਆਰਥੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਦੀਪਨੀ ਗੁਰੂਕੁਲ ਨੇ ਐਨ.ਡੀ.ਏ. ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੇ ਸਾਰਥਿਕ ਯਤਨ-ਸਾਹਿਲ ਮਹਾਜਨ ਅਗਲੀ ਖ਼ਬਰ ਕੇਂਦਰ ਸਰਕਾਰ ਮਨਰੇਗਾ ਸਕੀਮ ਦੀ ਥਾਂ ਲਿਆਂਦਾ ਸੋਧ ਬਿੱਲ ਤੁਰੰਤ ਵਾਪਸ ਲਵੇ- ਕੰਵਰ ਮਿੰਟੂ
Ad Position 24