ਘਰੋਟਾ, 24 ਦਸੰਬਰ (ਸੰਜੀਵ ਗੁਪਤਾ)- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਵਸ ਘਰੋਟਾ ਦੇ ਬਾਵਾ ਨਾਗ਼ਾ ਦੇ ਸਥਾਨ 'ਤੇ ਮਨਾਇਆ ਗਿਆ | ਮੰਡਲ ਟੀਮ ਦੇ ਮੈਂਬਰਾਂ ਤੇ ਸਥਾਨਕ ਕਾਰਕੁਨਾਂ ਵਲੋਂ ਵਾਜਪਾਈ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਸਿਟੀ ਪ੍ਰਧਾਨ ਬਲਬੀਰ ਸਿੰਘ ਵਲੋਂ ਕੀਤੀ ਗਈ | ਮੰਡਲ ਪ੍ਰਧਾਨ ਸੰਜੀਵ ਪਠਾਨੀਆ ਮੁੱਖ ਮਹਿਮਾਨ ਵਜੋਂ ਸਮਾਗਮ 'ਚ ਸ਼ਾਮਿਲ ਹੋਏ | ਇਸ ਦੌਰਾਨ ਮੰਡਲ ਮੁੱਖ ਸਕੱਤਰ ਦਿਲਬਾਗ ਸਿੰਘ, ਨਰਿੰਦਰ ਸੈਣੀ, ਸੰਮਤੀ ਮੈਂਬਰ ਨਰੇਸ਼ ਕੁਮਾਰ, ਬਲਦੇਵ ਰਾਜ, ਦਿਆਲ ਸਿੰਘ, ਸੋਨੂੰ, ਲੱਕੀ, ਬਖ਼ਸ਼ੀਸ਼, ਬਿ੍ਜ ਲਾਲ, ਰਾਕੇਸ਼, ਦਿਲਬਾਗ ਸਿੰਘ, ਅਨਿਯੁੱਧ ਸਿੰਘ, ਸਦੀਕ ਆਦਿ ਹਾਜ਼ਰ ਰਹੇ |