ਘੁਮਾਣ, 24 ਦਸੰਬਰ (ਬੰਮਰਾਹ)-ਪਿੰਡ ਬੋਹਜਾ ਦੇ ਮਨਰੇਗਾ ਮਜ਼ਦੂਰ ਬਲਦੇਵ ਸਿੰਘ ਪੁੱਤਰ ਬੂਟਾ ਸਿੰਘ ਕੋਲੋਂ ਤਿੰਨ ਲੁਟੇਰਿਆਂ ਨੇ 6000 ਰੁਪਏ ਦੀ ਲੁੱਟ ਕੀਤੀ ਸੀ | ਥਾਣਾ ਘੁਮਾਣ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪੇਰੋਸ਼ਾਹ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਬੀਤੀ 18 ਦਸੰਬਰ ਨੂੰ ਸ਼ਾਮ 7 ਵਜੇ ਤਿੰਨ ਨੌਜਵਾਨਾਂ ਨੇ 6000 ਰੁਪਏ ਖੋਹ ਲਏ | ਨਗਦੀ ਖੋਹਣ ਵਾਲੇ ਤਿੰਨੇ ਨੌਜਵਾਨਾਂ ਨੂੰ ਉਸ ਨੇ ਪਹਿਚਾਣ ਲਿਆ ਸੀ | ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਦੇ ਬਿਆਨਾਂ 'ਤੇ ਗੁਰਵਿੰਦਰ ਸਿੰਘ ਗਿੰਨੀ ਪੁੱਤਰ ਬਲਦੇਵ ਸਿੰਘ ਵਾਸੀ ਪੇਰੋਸ਼ਾਹ, ਪੀਤਾ ਪੁੱਤਰ ਸ਼ਿੰਦਰ ਸਿੰਘ ਪਿੰਡ ਬੋਹਝਾ ਤੇ ਗੋਰਾ ਵਾਸੀ ਬੋਝਾ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ |