ਧਾਰੀਵਾਲ, 24 ਦਸੰਬਰ (ਸਵਰਨ ਸਿੰਘ)- ਆਲ ਮਿਊਾਸਪਲ ਪੈਨਸਨਰਜ਼ ਵੈਲਫੇਅਰ ਐਸੋਸੀਏਸਨ ਡਿਸਟਿ੍ਕ ਗੁਰਦਾਸਪੁਰ ਜਥੇਬੰਦੀ ਵਲੋਂ ਜ਼ਿਲ੍ਹਾ ਪ੍ਰਧਾਨ ਰਮੇਸ਼ ਗੁਪਤਾ ਅਤੇ ਜਨਰਲ ਸਕੱਤਰ ਵਿਜੇ ਥਾਪਾ ਦੀ ਅਗਵਾਈ ਵਿਚ ਧਾਰੀਵਾਲ ਨਗਰ ਕੌਂਸਲ ਵਿਖੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਅਦਾਇਗੀਆਂ ਨਾ ਹੋਣ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਈ.ਓ. ਸ਼ਾਮ ਤੱਕ ਦਫਤਰ ਤੋਂ ਗਾਇਬ ਰਹੀ | ਇਸ ਰੋਸ ਮੁਜ਼ਾਹਰੇ ਨੂੰ ਰਮੇਸ਼ ਗੁਪਤਾ, ਵਿਸੇ ਥਾਪਾ, ਨਰਿੰਦਰ ਪਾਲ, ਅਸ਼ੋਕ ਕੁਮਾਰ, ਥੁੜੂ ਰਾਮ, ਸਤਪਾਲ, ਧਾਰੀਵਾਲ ਤੋਂ ਸਲਾਮਤ ਮਸੀਹ, ਨਰੇਸ਼ ਚੰਦਰ, ਸਫਾਈ ਵਿੰਗ ਤੋਂ ਗੀਤਾ, ਡੇਰਾ ਬਾਬਾ ਨਾਨਕ ਤੋਂ ਸੁਭਾਸ਼ ਚੰਦਰ, ਗੁਰਭੇਜ, ਦੀਨਾਨਗਰ ਤੋਂ ਬੋਧ ਰਾਜ, ਮੋਹਨ ਸਿਘ ਆਦਿ ਨੇ ਦੱਸਿਆ ਕਿ ਈ.ਓ. 3 ਮਹੀਨੇ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਈ.ਓ. ਨੂੰ ਡਿਮਾਂਡ ਨੋਟਿਸ ਭੇਜਦੇ ਹੋਏ ਸੂਚਿਤ ਕੀਤਾ ਗਿਆ ਹੈ ਕਿ ਜੇਕਰ 7 ਦਿਨਾਂ ਦੇ ਅੰਦਰ-ਅੰਦਰ ਮਿਊਾਸਪਲ ਪੈਨਸ਼ਨਰਾਂ ਨੂੰ ਅਦਾਇਗੀ ਨਾ ਕੀਤੀ ਗਈ ਤਾਂ ਈ.ਓ. ਖਿਲਾਫ਼ ਲਗਾਤਾਰ ਰੋਸ ਧਰਨਾ ਤੇ ਮੁਜ਼ਾਹਰਾ ਕੀਤਾ ਜਾਵੇਗਾ | ਈ.ਓ. ਕਿਰਨ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਫੀ ਜ਼ਿਆਦਾ ਦੀਆਂ ਅਦਾਇਗੀਆਂ ਗਈਆਂ ਹਨ ਤੇ ਕੁਝ ਕੁ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਪੜਤਾਲਾਂ ਚੱਲ ਰਹੀਆਂ ਹਨ, ਪੜਤਾਲ ਪੂਰੀ ਹੋਣ 'ਤੇ ਅਦਾਇਗੀਆਂ ਕਰ ਦਿੱਤੀਆਂ ਜਾਣਗੀਆਂ |