21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਵੱਖ-ਵੱਖ ਸਮੱਸਿਆਵਾਂ ਨੰੂ ਲੈ ਕੇ ਸਮਾਜ ਸੇਵਾ ਜਥੇਬੰਦੀ ਨੇ ਏ.ਡੀ.ਸੀ. ਨੰੂ ਸੌਂਪਿਆ ਯਾਦ ਪੱਤਰ

Ad Position 21
No active advertisement
ਅਜੀਤ ਡੈਸਕ 25-12-2025
ਗੁਰਦਾਸਪੁਰ, 24 ਦਸੰਬਰ (ਚੱਕਰਾਜਾ)- ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਨੰੂ ਲੈ ਕੇ ਸਮਾਜ ਸੇਵਾ ਜਥੇਬੰਦੀ ਦਾ ਵਫ਼ਦ ਕਾਮਰੇਡ ਅਮਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ ਨੰੂ ਮਿਲਿਆ | ਇਸ ਮੌਕੇ ਜਥੇਬੰਦੀ ਵਲੋਂ ਏ.ਡੀ.ਸੀ. ਨੰੂ ਯਾਦ ਪੱਤਰ ਸੌਂਪ ਕੇ ਸ਼ਹਿਰ ਦੀਆਂ ਮੰਗਾਂ ਦੇ ਹੱਲ ਦੀ ਮੰਗ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਆਗੂ ਕਾਮਰੇਡ ਅਮਰਜੀਤ ਸਿੰਘ ਸੈਣੀ ਤੇ ਰਘਬੀਰ ਸਿੰਘ ਚਾਹਲ ਨੇ ਦੱਸਿਆ ਕਿ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਪਿਛਲੇ ਫਰਵਰੀ 2023 ਤੋਂ ਦਸੰਬਰ 2025 ਦੇ ਮੰਗ ਪੱਤਰ ਦੀ ਲਗਾਤਾਰਤਾ ਤਹਿਤ ਯਾਦ ਪੱਤਰ ਦਿੰਦੇ ਹੋਏ ਪ੍ਰਸ਼ਾਸਨ ਨੰੂ ਜਾਣੂ ਕਰਵਾਉਂਦੇ ਆ ਰਹੇ ਹਾਂ ਪਰ ਪ੍ਰਸ਼ਾਸਨ ਨੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰੋਂ ਫਾਇਰ ਬਿ੍ਗੇਡ ਦਫ਼ਤਰ ਨੰੂ ਬਾਹਰ ਕੱਢਣ, ਲਾਇਬ੍ਰੇਰੀ ਚੌਕ ਤੋਂ ਤਿੱਬੜ ਰੋਡ ਦੇ ਦੋਵੇਂ ਪਾਸੇ ਪੰਜ-ਪੰਜ ਫੁੱਟ ਦੇ ਫੁੱਟਪਾਥ ਬਣਾਉਣ, ਟਰੈਫ਼ਿਕ ਸਮੱਸਿਆ ਦਾ ਪੱਕਾ ਹੱਲ ਕਰਨ, ਮੱਛੀ ਮਾਰਕੀਟ ਨੂੰ ਬਾਹਰ ਕੱਢਣ, ਰੇਹੜੀਆਂ ਇਕ ਜਗ੍ਹਾ 'ਤੇ ਲਗਾਉਣ, ਕੂੜਾ ਕਰਕਟ ਦੀ ਸੰਭਾਲ ਕਰਨ, ਫਿਸ਼ ਪਾਰਕ, ਗੁਰੂ ਨਾਨਕ ਪਾਰਕ ਤੇ ਨਹਿਰੂ ਪਾਰਕ ਦੀ ਸਫ਼ਾਈ ਕਰਨ, ਪੁਰਾਣੇ ਬੱਸ ਸਟੈਂਡ ਦੀ ਮੁਰੰਮਤ ਕਰਕੇ ਚੰਗੇ ਕੰਮ ਦੀ ਵਰਤੋਂ 'ਚ ਲਿਆਉਣ, ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨ, ਨਾਜਾਇਜ਼ ਕਬਜ਼ੇ ਹਟਾਉਣ, ਤਿੱਬੜ ਚੌਕ ਅੰਡਰਬਿ੍ਜ ਨਜ਼ਦੀਕ ਤੋਂ ਰੇਲਵੇ ਸਟੇਸ਼ਨ ਚੌਕ ਤੱਕ ਸੜਕ ਦੀ ਮੁਰੰਮਤ ਤੇ ਚੌੜਾ ਕਰਨ, ਪ੍ਰਬੰਧਕ ਤੇ ਕੋਰਟ ਕੰਪਲੈਕਸ ਤੇ ਪੁਰਾਣੇ ਬੱਸ ਸਟੈਂਡ ਵਾਲੀ ਸੜਕ 'ਤੇ ਕੀਤੇ ਨਜਾਇਜ਼ ਕਬਜ਼ੇ ਹਟਾਉਣ ਆਦਿ ਮੰਗਾਂ ਤੋਂ ਏ.ਡੀ.ਸੀ. ਨੰੂ ਜਾਣੂ ਕਰਵਾਇਆ ਹੈ ਜਿਸ 'ਤੇ ਉਨ੍ਹਾਂ ਵਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ | ਇਸ ਮੌਕੇ ਕਰਨੈਲ ਸਿੰਘ ਭੁਲੇਚੱਕ, ਕੁਲਜੀਤ ਸਿੰਘ ਸਿਧਵਾਂ, ਓਮ ਪ੍ਰਕਾਸ਼ ਸ਼ਰਮਾ, ਕਮਲਜੀਤ ਸ਼ਰਮਾ, ਠਾਕੁਰ ਦਿਨੇਸ਼, ਮਨਜੀਤ ਸਿੰਘ ਤੇ ਗੁਰਨਾਮ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਲ ਮਿਊਾਸਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀੲਸ਼ਨ ਵਲੋਂ ਨਗਰ ਕੌਂਸਲ ਦਫ਼ਤਰ ਵਿਖੇ ਰੋਸ ਮੁਜ਼ਾਹਰਾ ਅਗਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਾਂ ਦੀ ਮੀਟਿੰਗ ਹੋਈ
Ad Position 24