21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਾਂ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 25-12-2025
ਗੁਰਦਾਸਪੁਰ, 24 ਦਸੰਬਰ (ਅਸ਼ੋਕ ਸ਼ਰਮਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਹੰਗਾਮੀ ਮੀਟਿੰਗ ਅਰਜਨ ਸਿੰਘ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਵਿਖੇ ਹੋਈ ਜਿਸ ਵਿਚ ਸਰਕਲ ਵਰਕਿੰਗ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਭਾਗ ਲਿਆ | ਮੀਟਿੰਗ ਦੀ ਕਾਰਵਾਈ ਪੈ੍ਰੱਸ ਨੰੂ ਜਾਰੀ ਕਰਦਿਆਂ ਸਰਕਲ ਸਕੱਤਰ ਪੈਨਸ਼ਨ ਐਸੋਸੀਏਸ਼ਨ ਸੁਰਿੰਦਰ ਪੱਪੂ ਨੇ ਦੱਸਿਆ ਕਿ ਮੀਟਿੰਗ ਵਿਚ ਬਿਜਲੀ ਬਿੱਲ 2025, ਸੀਡ ਬਿੱਲ, ਚਾਰ ਲੇਬਰ ਕੋਡ ਤੇ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜੇ ਜਾ ਰਹੇ ਸੰਘਰਸ਼ ਅਤੇ ਪਾਵਰ ਸੈਕਟਰ ਜਾਇੰਟ ਐਕਸ਼ਨ ਕਮੇਟੀ ਆਫ਼ ਇੰਜੀਨੀਅਰ ਅਤੇ ਇੰਪਲਾਈਜ਼ ਵਲੋਂ ਇਨ੍ਹਾਂ ਮੁੱਦਿਆਂ 'ਤੇ ਲੜੇ ਜਾ ਰਹੇ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਹੈ | ਇਸੇ ਤਰ੍ਹਾਂ 28 ਦਸੰਬਰ ਤੋਂ 4 ਜਨਵਰੀ ਤੱਕ ਕਿਸਾਨਾਂ ਵਲੋਂ ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ ਅੰਦਰ ਝੰਡਾ ਮਾਰਚ ਕੀਤਾ ਜਾ ਰਿਹਾ ਹੈ, ਉਸ ਵਿਚ ਪੈਨਸ਼ਨਰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ | ਇਸ ਤੋਂ ਇਲਾਵਾ ਜੇਕਰ ਪੰਜਾਬ ਸਰਕਾਰ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਤੇ 800 ਮੈਗਾਵਾਟ ਯੂਨਿਟਾਂ ਦੀ ਸਥਾਪਨਾ ਵਿਚ ਰੋਪੜ ਥਰਮਲ ਵਿਖੇ ਪੈਦਾ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਦੇ ਵਿਰੋਧ 'ਚ ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਆਫ਼ ਇੰਜੀਨੀਅਰ ਤੇ ਇੰਪਲਾਈਜ਼ ਵਲੋਂ ਕਰੋ ਜਾਂ ਮਰੋ ਨੀਤੀਆਂ ਤਹਿਤ ਜੇ.ਈ.ਸੀ. ਤਹਿਤ ਪਾਵਰਕਾਮ ਦੀਆਂ ਜ਼ਮੀਨਾਂ ਬਚਾਉਣ ਲਈ ਨਵੇਂ ਵਰੇ੍ਹ ਦੀ ਆਮਦ 'ਤੇ 2 ਜਨਵਰੀ ਤੋਂ ਬਾਰਡਰ ਜ਼ੋਨ ਅੰਮਿ੍ਤਸਰ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਵੀ ਪੈਨਸ਼ਨਰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ | ਇਸ ਮੌਕੇ ਜੋਗਿੰਦਰ ਸਿੰਘ ਰੰਧਾਵਾ ਸੂਬਾ ਆਗੂ, ਸੰਤੋਖ ਸਿੰਘ ਜਥੇਬੰਦਕ ਸਕੱਤਰ, ਬਾਬਾ ਦਰਸ਼ਨ ਸਿੰਘ ਪੈੱ੍ਰਸ ਸਕੱਤਰ, ਰਮੇਸ਼ ਸ਼ਰਮਾ ਮੰਡਲ ਪ੍ਰਧਾਨ ਕਾਦੀਆਂ, ਦੇਸ ਰਾਜ ਮੰਡਲ ਪ੍ਰਧਾਨ ਦਿਹਾਤੀ ਪਠਾਨਕੋਟ, ਰਣਬੀਰ ਸਿੰਘ ਸਰਕਲ ਆਗੂ, ਸਤਪਾਲ ਮੰਡਲ ਪ੍ਰਧਾਨ ਗੁਰਦਾਸਪੁਰ, ਅਮਰੀਕ ਸਿੰਘ ਬਾਂਗੋਆਣੀ ਮੰਡਲ ਪ੍ਰਧਾਨ ਧਾਰੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਮੱਸਿਆਵਾਂ ਨੰੂ ਲੈ ਕੇ ਸਮਾਜ ਸੇਵਾ ਜਥੇਬੰਦੀ ਨੇ ਏ.ਡੀ.ਸੀ. ਨੰੂ ਸੌਂਪਿਆ ਯਾਦ ਪੱਤਰ ਅਗਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24