ਕੋਟਲੀ ਸੂਰਤ ਮੱਲ੍ਹੀ, 25 ਦਸੰਬਰ (ਕੁਲਦੀਪ ਸਿੰਘ ਨਾਗਰਾ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਵਿਚ ਨੇੜਲੇ ਪਿੰਡ ਰਾਏਚੱਕ ਵਿਖੇ ਮਸੀਹ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮਸੀਹ ਪ੍ਰਚਾਰਕਾਂ ਨੇ ਪਵਿੱਤਰ ਬਾਈਬਲ ਦੁਆਰਾ ਮਸੀਹ ਸੰਗਤਾਂ ਨੂੰ ਨਿਹਾਲ ਕਰਦਿਆਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਸੰਗਤਾਂ ਨੂੰ ਵਧਾਈ ਦਿੱਤੀ ਗਈ | ਵੱਖ-ਵੱਖ ਪ੍ਰਚਾਰਕਾਂ ਵਲੋਂ ਮਸੀਹ ਭਜਨ ਗਾਏ ਗਏ | ਸਮਾਗਮ ਵਿਚ ਉਚੇਚੇ ਤੌਰ 'ਤੇ ਭਾਜਪਾ ਆਗੂ ਤੇ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਨੇ ਸ਼ਿਰਕਤ ਕੀਤੀ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਮਸੀਹ ਸੰਗਤਾਂ ਨੂੰ ਵਧਾਈ ਦਿੱਤੀ | ਮਸੀਹ ਸੰਗਤਾਂ ਵਲੋਂ ਉੱਘੇ ਕਾਰੋਬਾਰੀ ਤੇ ਭਾਜਪਾ ਆਗੂ ਵਿਜੇ ਕੁਮਾਰ ਸੋਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੋਨੂੰ ਮਸੀਹ ਰਾਏਚੱਕ, ਸਾਬੀ ਮਸੀਹ ਚੌਹਾਨ, ਪਾਸਟਰ ਰਾਜਾ ਮਸੀਹ, ਭਾਰਤੀ ਮਸੀਹ, ਅਨਵਰ ਮਸੀਹ, ਬਿੱਟੂ ਮਸੀਹ, ਮਾਨਾ ਮਸੀਹ, ਅਭੀ ਕੁਮਾਰ ਸੋਨੀ, ਮਲਕੀਤ ਸਿੰਘ, ਨਵਪ੍ਰੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |