16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

25 ਲੱਖ ਦੀ ਫਿਰੌਤੀ ਮੰਗਣ ਵਾਲਿਆਂ 'ਤੇ ਪਰਚਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਊਧਨਵਾਲ, 28 ਦਸੰਬਰ (ਪਰਗਟ ਸਿੰਘ)- ਪਿੰਡ ਹਰਪੁਰਾ 'ਚ ਪਾਸਟਰ ਗੁਰਨਾਮ ਨੂੰ ਪ੍ਰਚਾਰ ਬੰਦ ਕਰਨ ਤੇ 25 ਲੱਖ ਦੀ ਫਿਰੌਤੀ ਦੀ ਮੰਗ ਕਰਨ ਵਾਲਿਆਂ 'ਤੇ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਚੌਕੀ ਊਧਨਵਾਲ ਦੇ ਇੰਚਾਰਜ ਏ.ਐਸ.ਆਈ. ਪੰਜਾਬ ਸਿੰਘ ਨੇ ਦੱਸਿਆ ਕਿ ਮਿਤੀ 12 ਨਵੰਬਰ 2025 ਨੂੰ ਪਾਸਟਰ ਗੁਰਨਾਮ ਪੁੱਤਰ ਦਲਜੀਤ ਸਿੰਘ ਖਹਿਰਾ ਵਾਸੀ ਹਰਪੁਰਾ, ਜੋ ਕਿ ਮਸੀਹੀ ਪ੍ਰਚਾਰ ਕਰਦਾ ਤੇ ਸਕੂਲ ਚਲਾਉਂਦਾ ਹੈ, ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਜਿਸ ਵਿਚ ਧਰਮ ਦਾ ਪ੍ਰਚਾਰ ਬੰਦ ਕਰਨ ਲਈ ਕਿਹਾ ਤੇ 25 ਲੱਖ ਦੀ ਫਿਰੌਤੀ ਮੰਗ ਕੀਤੀ ਗਈ | ਇਸ ਤੋਂ ਬਾਅਦ ਦੁਬਾਰਾ 28 ਨਵੰਬਰ ਨੂੰ ਇਕ ਹੋਰ ਨੰਬਰ ਤੋਂ ਵੱਟਸਐਪ ਮੈਸਜ਼ ਆਇਆ, ਜਿਸ ਵਿਚ ਮੰਨੂੰ ਅਗਵਾਨ ਤੇ ਬਲਬੀਰ ਸਿੱਧੂ ਨਾਮ ਦੇ ਵਿਅਕਤੀਆਂ ਵਲੋਂ ਪਾਸਟਰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ | ਪਾਸਟਰ ਗੁਰਨਾਮ ਨੇ ਆਪਣੀ ਰਿਪੋਰਟ ਚੌਕੀ ਊਧਨਵਾਲ ਵਿਖੇ ਦਰਜ ਕਰਵਾਈ ਜਿਸ ਆਧਾਰ 'ਤੇ ਪੁਲਿਸ ਵਲੋਂ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਜਲਸਾ ਵੇਖਣ ਗਈ ਔਰਤ ਦਾ ਪਰਸ ਖੋਹ ਕੇ ਲੁਟੇਰੇ ਫਰਾਰ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24