16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਜਲਸਾ ਵੇਖਣ ਗਈ ਔਰਤ ਦਾ ਪਰਸ ਖੋਹ ਕੇ ਲੁਟੇਰੇ ਫਰਾਰ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਕਾਦੀਆਂ, 28 ਦਸੰਬਰ (ਹਰਦੀਪ ਸਿੰਘ ਸੰਧੂ)- ਸ਼ਾਮ ਕੋਈ 6 ਵਜੇ ਦੇ ਕਰੀਬ ਕਾਦੀਆਂ ਸਿਵਲ ਲਾਈਨ ਵਿਖੇ ਜਲਸਾ ਦੇਖਣ ਗਈ ਔਰਤ ਦਾ ਪਰਸ ਤੇ ਮੋਬਾਈਲ ਖੋਹ ਕੇ ਲੁਟੇਰੇ ਧੁੰਦ ਵਿਚ ਫਰਾਰ ਹੋ ਗਏ | ਜਾਣਕਾਰੀ ਦਿੰਦਿਆਂ ਪੀੜਤ ਔਰਤ ਦੇ ਚਾਚਾ ਪਰਮਜੀਤ ਸਿੰਘ ਵਾਸੀ ਮਹੱਲਾ ਧਰਮਪੁਰਾ ਨੇ ਦੱਸਿਆ ਕਿ ਉਹਨਾਂ ਦੀ ਭਤੀਜੀ ਸਵਿਤਾ ਜਲਸੇ 'ਚ ਲੱਗੇ ਬਾਜ਼ਾਰ 'ਚ ਖਰੀਦਦਾਰੀ ਕਰਨ ਗਈ ਸੀ ਕਿ ਕੁਝ ਲੁਟੇਰੇ ਉਸ ਦੇ ਹੱਥੋਂ ਪਰਸ ਖੋਹ ਕੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ | ਪਰਸ ਵਿਚ ਕਰੀਬ 10 ਹਜ਼ਾਰ ਰੁਪਏ ਤੇ ਇਕ ਮੋਬਾਈਲ ਫੋਨ ਸੀ | ਜਦੋਂ ਉਹ ਘਟਨਾ ਦੀ ਜਾਣਕਾਰੀ ਪੁਲਿਸ ਸਟੇਸ਼ਨ ਕਾਦੀਆਂ ਵਿਖੇ ਦੇਣ ਲਈ ਗਏ ਤਾਂ ਅੱਗੋਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਇਸ ਹੋਈ ਲੁੱਟ ਦੀ ਘਟਨਾ ਦੀ ਸ਼ਿਕਾਇਤ ਲੁੱਟ ਤੁਹਾਡੀ ਕੱਲ੍ਹ ਦਰਜ ਕਰਨਗੇ | ਇਲਾਕੇ ਵਿਚ ਇਹ ਖੂਬ ਚਰਚਾ ਹੋ ਰਹੀ ਹੈ ਕਿ ਕਾਦੀਆਂ ਪੁਲਿਸ ਵਲੋਂ ਕੋਈ ਵੀ ਮਦਦ ਨਾ ਮਿਲਣ ਕਾਰਨ ਪੀੜਿਤ ਵਿਅਕਤੀ ਆਪ ਹੀ ਮੋਬਾਈਲ 'ਚ ਲੱਗੇ ਸੈਂਸਰ ਦੇ ਸਹਾਰੇ ਲੁਟੇਰੇ ਚੋਰਾਂ ਨੂੰ ਲੱਭ ਰਹੇ ਹਨ | ਇਸ ਸੰਬੰਧੀ ਐਸ.ਐਚ.ਓ. ਗੁਰਮੀਤ ਸਿੰਘ ਨੇ ਕਿਹਾ ਕਿ ਇਹ ਮਸਲਾ ਸਾਡੇ ਧਿਆਨ ਵਿਚ ਨਹੀਂ ਹੈ | ਪੀੜਿਤ ਪਰਿਵਾਰ ਸ਼ਿਕਾਇਤ ਕਰਨ ਥਾਣੇ ਨਹੀਂ ਪਹੁੰਚਿਆ ਸੀ |
Ad Position 22
No active advertisement
ਪਿਛਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਨੇ ਵੀਰ ਬਾਲ ਦਿਵਸ ਮਨਾਇਆ <br/> ਅਗਲੀ ਖ਼ਬਰ 25 ਲੱਖ ਦੀ ਫਿਰੌਤੀ ਮੰਗਣ ਵਾਲਿਆਂ 'ਤੇ ਪਰਚਾ ਦਰਜ
Ad Position 24