ਗੁਰਦਾਸਪੁਰ, 28 ਦਸੰਬਰ(ਪੰਕਜ ਸ਼ਰਮਾ)- ਵਾਈਸ ਚਾਂਸਲਰ ਡਾ: ਐਸ.ਕੇ. ਮਿਸ਼ਰਾ ਦੀ ਦੂਰਅੰਦੇਸ਼ੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਪੰਜਾਬ ਨੇ ਵੀਰ ਬਾਲ ਦਿਵਸ ਸ਼ਰਧਾ ਨਾਲ ਮਨਾਇਆ | ਇਸ ਮੌਕੇ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਵਲੋਂ ਸਾਹਿਬਜ਼ਾਦਿਆਂ ਦੀ ਸਰਵਉੱਚ ਕੁਰਬਾਨੀ ਤੇ ਬਹਾਦਰੀ ਦੀ ਯਾਦ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਸਰਦਾਰ ਅਮਰਦੀਪ ਸਿੰਘ ਜੌਲੀ ਇਸ ਸਮਾਗਮ ਵਿਚ ਮੁੱਖ ਬੁਲਾਰੇ ਸਨ | ਆਪਣੇ ਸੰਬੋਧਨ ਵਿਚ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸੰਘਰਸ਼ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਹਿੰਮਤ, ਧਾਰਮਿਕ ਤਿਆਗ ਤੇ ਮਨੁੱਖਤਾ ਲਈ ਨਿਆਂ ਲਈ ਦਿ੍ੜ੍ਹ ਸੰਕਲਪ ਦਾ ਪ੍ਰਤੀਕ ਹੈ | ਇਸ ਮੌਕੇ ਰਜਿਸਟਰਾਰ ਡਾ: ਅਜੇ ਕੁਮਾਰ, ਵਿਦਿਆਰਥੀ ਭਲਾਈ ਦੇ ਡੀਨ ਡਾ: ਗੁਰਪਦਮ ਸਿੰਘ, ਐਨ.ਐਸ.ਐਸ. ਕੋਆਰਡੀਨੇਟਰ ਡਾ: ਰਾਜੇਸ਼ ਸ਼ਰਮਾ, ਵਿਦਿਆਰਥੀ ਭਲਾਈ ਦੇ ਸਹਾਇਕ ਡੀਨ ਡਾ: ਸੁਖਵਿੰਦਰ ਵੀਰ ਸਿੰਘ ਤੇ ਜਸਪ੍ਰੀਤ ਕੌਰ ਮੌਜੂਦ ਸਨ | ਯੂਨੀਵਰਸਿਟੀ ਦੇ ਫੈਕਲਟੀ, ਸਟਾਫ਼ ਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਇਸ ਸਮਾਗਮ 'ਚ ਸ਼ਿਰਕਤ ਕੀਤੀ |