ਬਟਾਲਾ, 28 ਦਸੰਬਰ (ਹਰਦੇਵ ਸਿੰਘ ਸੰਧੂ)-ਪੰਜਾਬ ਪੁਲਿਸ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਇਕਾਈ ਬਟਾਲਾ ਵਲੋਂ ਸਥਾਨਕ ਪੁਲਿਸ ਲਾਈਨ ਵਿਖੇ ਪੈਨਸ਼ਨਰ ਬਜ਼ੁਰਗ ਦਿਵਸ ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਨਾਇਆ ਗਿਆ | ਇਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਡੀ.ਐੱਸ.ਪੀ. ਹੈੱਡਕੁਆਰਟਰ ਤਜਿੰਦਰਪਾਲ ਸਿੰਘ ਤੇ ਐੱਸ.ਐੱਚ.ਓ. ਪ੍ਰਭਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਤੇ ਪੈਨਸ਼ਨਰਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ | ਪ੍ਰਧਾਨ ਜਗੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ 2025 'ਚ ਅਕਾਲ ਚਲਾਣਾ ਕਰ ਚੁੱਕੇ ਪੈਨਸ਼ਨਰਾਂ ਦੇ ਨਾਂਅ ਪੜ੍ਹ ਕੇ ਸੁਣਾਏ ਗਏ | ਉਪਰੰਤ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਡੀ.ਐੱਸ.ਪੀ. ਨੇ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੰਗ ਕੀਤੀ ਕਿ ਪੈਨਸ਼ਨਰ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ | ਇਸ ਦੌਰਾਨ ਬਜ਼ੁਰਗ ਪੈਨਸ਼ਨਰਾਂ ਨੂੰ ਡੀ.ਐੱਸ.ਪੀ. ਵਲੋਂ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਸਰਪ੍ਰਸਤ ਸੁਖਬੀਰ ਸਿੰਘ ਨੱਤ, ਸਰਦੂਲ ਸਿੰਘ, ਗੁਰਮੇਜ ਸਿੰਘ, ਬਲਦੇਵ ਸਿੰਘ, ਮਹਿੰਗਾ ਸਿੰਘ, ਕੇਵਲ ਕ੍ਰਿਸ਼ਨ, ਅਜੀਤ ਸਿੰਘ, ਵਿਰਸਾ ਸਿੰਘ ਆਦਿ ਸ਼ਾਮਲ ਸਨ |