16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਸ਼ੁਕਰਪੁਰਾ ਵਲੋਂ ਨਗਰ ਕੀਰਤਨ 4 ਜਨਵਰੀ ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਬਟਾਲਾ, 28 ਦਸੰਬਰ (ਸਤਿੰਦਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਨਵੀਂ ਆਬਾਦੀ ਸ਼ੁਕਰਪੁਰਾ ਵਲੋਂ 4 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ | ਪ੍ਰਧਾਨ ਐਡਵੋਕੇਟ ਕੁਲਬੀਰ ਸਿੰਘ ਵਿਰਦੀ, ਜਨਰਲ ਸਕੱਤਰ ਗੁਰਮੁੱਖ ਸਿੰਘ ਫੁੱਲ, ਖਜ਼ਾਨਚੀ ਸੁਖਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਨਗਰ ਕੀਰਤਨ 4 ਜਨਵਰੀ ਨੂੰ ਸਵੇਰੇ 8 ਵਜੇ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਨਵੀਂ ਆਬਾਦੀ ਸ਼ੁਕਰਪੁਰਾ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸ਼ੁਰੂ ਹੋ ਕੇ ਇਲਾਕੇ ਦੇ ਹਰਨਾਮ ਨਗਰ, ਮਾਨ ਨਗਰ, ਸੁੰਦਰ ਨਗਰ, ਡੇਰਾ ਰੋਡ, ਅਜੀਤ ਨਗਰ, ਕੁਆਰਟਰ ਕਾਲੋਨੀ, ਅਲੀਵਾਲ ਰੋਡ ਆਦਿ ਖੇਤਰਾਂ ਰਾਹੀਂ ਹੁੰਦਾ ਹੋਇਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸੁਨੱਈਆ ਪਹੁੰਚੇਗਾ ਤੇ ਵਾਪਸੀ ਦੌਰਾਨ ਫੋਕਲ ਪੁਆਇੰਟ, ਫੈਜ਼ਪੁਰਾ, ਇੰਡਸਟਰੀਅਲ ਅਸਟੇਟ, ਤੇਲੀਆਂਵਾਲ, ਮੱਲ੍ਹੀ ਮਾਰਕੀਟ ਡੇਰਾ ਰੋਡ ਵਿਖੇ ਸਮਾਪਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮਢਿਆਲਾ ਤੋਂ ਸਜਾਇਆ ਨਗਰ ਕੀਰਤਨ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24