ਘੁਮਾਣ, 28 ਦਸੰਬਰ (ਬੰਮਰਾਹ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮਢਿਆਲਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਪਿੰਡ ਮਢਿਆਲਾ ਤੋਂ ਕੀਤੀ ਗਈ ਤੇ ਨਗਰ ਕੀਰਤਨ ਪਿੰਡ ਬਰਿਆਰ ਤੋਂ ਹੁੰਦਾ ਹੋਇਆ ਅੱਡਾ ਨਵਾਂ ਪਿੰਡ ਤਪਿਆਣਾ ਸਾਹਿਬ ਸ੍ਰੀ ਨਾਮਦੇਵ ਦਰਬਾਰ ਤੋਂ ਘੁਮਾਣ ਦੇ ਮੁੱਖ ਬਾਜ਼ਾਰ ਤੋਂ ਦੀ ਹੁੰਦਾ ਹੋਇਆ ਪਿੰਡ ਮਢਿਆਲਾ ਵਿਖੇ ਸਮਾਪਤੀ ਹੋਈ | ਇਲਾਕੇ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦਿੱਤੇ | ਇਸ ਮੌਕੇ ਸਾਬਕਾ ਸਰਪੰਚ ਨੰਦ ਸਿੰਘ ਮਢਿਆਲਾ, ਬਾਬਾ ਪਰਮਜੀਤ ਸਿੰਘ, ਜੋਗਿੰਦਰ ਸਿੰਘ, ਲਖਬੀਰ ਸਿੰਘ, ਕਵਲ ਸਿੰਘ ਭਿੰਡਰ, ਬਾਬਾ ਬਲਵਿੰਦਰ ਸਿੰਘ, ਜਗਤਾਰ ਸਿੰਘ, ਬਾਬਾ ਸਕੱਤਰ ਸਿੰਘ, ਧਰਮ ਸਿੰਘ, ਬਲਦੇਵ ਸਿੰਘ, ਸੁਖਵੰਤ ਸਿੰਘ, ਸੋਨੂੰ ਸਿੰਘ, ਰਾਣਾ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਜਸਕਰਨਪ੍ਰੀਤ ਸਿੰਘ, ਗਗਨ ਸਿੰਘ, ਸਤਨਾਮ ਸਿੰਘ, ਸੁਖਵੰਤ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਮੋਹਣ ਸਿੰਘ, ਮੰਗਲ ਸਿੰਘ, ਸਰਵਣ ਸਿੰਘ, ਸੁੱਚਾ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ |