26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਰੇਗਾ ਮੁਲਾਜ਼ਮਾਂ ਨੇ ਡੀ. ਸੀ. ਦਫ਼ਤਰ ਸਾਹਮਣੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 30-12-2025
ਗੁਰਦਾਸਪੁਰ, 29 ਦਸੰਬਰ (ਚੱਕਰਾਜਾ)-ਨਰੇਗਾ ਮੁਲਾਜ਼ਮਾਂ ਵਲੋਂ ਨਰੇਗਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਵੱਡਾ ਇਕੱਠ ਕਰਕੇ ਡੀ. ਸੀ. ਦਫ਼ਤਰ ਦਾ ਘਿਰਾਓ ਕੀਤਾ ਗਿਆ | ਇਸ ਮੌਕੇ ਆਗੂਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ-2005 ਦੀ ਥਾਂ ਹੁਣ ਵਿਕਸਿਤ ਭਾਰਤ ਗਰੰਟੀ ਫ਼ਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) ਲਿਆ ਕੇ ਨਰੇਗਾ 'ਚ ਵੱਡੇ ਬਦਲਾਅ ਕੀਤੇ ਹਨ | ਜਿਸ ਕਾਰਨ ਸੂਬਾ ਸਰਕਾਰਾਂ 'ਤੇ 40 ਫ਼ੀਸਦੀ ਹਿੱਸੇਦਾਰੀ ਦਾ ਵਾਧੂ ਬੋਝ ਪਵੇਗਾ, ਉੱਥੇ 16-17 ਸਾਲਾ ਤੋਂ ਨਰੇਗਾ ਸਕੀਮ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਵਾਲੇ ਪੰਜਾਬ ਦੇ ਲਗਪਗ 2100 ਨਰੇਗਾ ਮੁਲਾਜ਼ਮਾਂ ਦਾ ਭਵਿੱਖ ਖ਼ਤਮ ਹੋਣ ਕਿਨਾਰੇ ਹੈ | ਉਨ੍ਹਾਂ ਕਿਹਾ ਕਿ ਮੁਲਾਜ਼ਮ ਨੌਕਰੀ ਨੂੰ ਪੱਕੀ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ | ਪਿਛਲੇ ਪੰਦਰਾਂ ਸਾਲਾ ਦੌਰਾਨ ਪਿੰਡਾਂ ਦੇ ਲਗਪਗ 80 ਫੀਸਦੀ ਵਿਕਾਸ ਕਾਰਜ ਨਰੇਗਾ ਮੁਲਾਜ਼ਮਾਂ ਵਲੋਂ ਕਰਵਾਏ ਗਏ ਹਨ, ਪਿੰਡਾਂ ਦੇ ਗੰਦੇ ਛੱਪੜਾਂ ਦਾ ਨਵੀਨੀਕਰਨ, ਥਾਪਰ ਮਾਡਲ, ਸੀਚੇਵਾਲ ਮਾਡਲ, ਗਲ਼ੀਆਂ ਨਾਲੀਆਂ ਇੰਟਰਲਾਕ ਟਾਈਲ, ਖੇਡ ਸਟੇਡੀਅਮ, ਪਾਰਕ, ਸਕੂਲਾਂ ਦੀ ਚਾਰਦੀਵਾਰੀ, ਆਂਗਣਵਾੜੀ ਸੈਂਟਰ, ਨਰੇਗਾ ਭਵਨ, ਰਿਚਾਰਜ ਤੇ ਸੋਕੇਜ ਪਿੱਟ, ਕੈਟਲ ਸ਼ੈੱਡ, ਪੱਕੇ ਖਾਲ, ਮਿਡ-ਡੇ-ਮੀਲ ਕਿਚਨ ਸ਼ੈੱਡ, ਬਾਇਓ ਗੈਸ ਪਲਾਂਟ, ਪੇਂਡੂ ਨਰਸਰੀਆਂ, ਟੁਆਇਲਿਟ ਬਲਾਕ, ਢਾਣੀਆਂ ਦੇ ਰਸਤਿਆਂ ਤੇ ਖੜਵੰਜਾ, ਲਾਇਬ੍ਰੇਰੀਆਂ, ਮੀਆਂ ਵਾਕੀ ਜੰਗਲ, ਮਿੰਨੀ ਜੰਗਲ, ਗੁਰੂ ਨਾਨਕ ਬਗੀਚੀ ਵਰਗੇ ਅਨੇਕਾਂ ਵਿਕਾਸ ਕਾਰਜ ਪਿੰਡਾਂ ਦੀ ਸ਼ਾਨ ਬਣੇ ਹਨ | ਹਾਲਾਂਕਿ ਪਿਛਲੀਆਂ ਸਰਕਾਰਾਂ ਤੇ ਮੌਜੂਦਾ 'ਆਪ' ਸਰਕਾਰ ਵਲੋਂ ਕੇਂਦਰੀ ਸਕੀਮਾਂ ਮੁਲਾਜ਼ਮਾਂ ਸਰਵ ਸਿੱਖਿਆ ਅਭਿਆਨ ਤੇ ਰਮਸਾ ਦੇ ਦਫ਼ਤਰੀ ਕਰਮਚਾਰੀ, ਰੂਰਲ ਫਾਰਮਾਸਿਸਟ, ਏ.ਆਈ.ਐੱਸ.ਟੀ.ਆਰ, ਈ.ਜੀ.ਐੱਸ. ਵਲੰਟੀਅਰ, ਜੰਗਲਾਤ ਵਿਭਾਗ ਦੇ ਮੁਲਾਜ਼ਮ ਅਤੇ ਹੋਰਨਾਂ ਸਕੀਮਾਂ ਦੇ ਮੁਲਾਜ਼ਮਾਂ ਨੰੂ ਰੈਗੂਲਰ ਕੀਤਾ ਜਾ ਚੁੱਕਾ ਹੈ | ਪ੍ਰੰਤੂ ਜਦੋਂ ਨਰੇਗਾ ਮੁਲਾਜ਼ਮ ਆਪਣੇ ਰੁਜ਼ਗਾਰ ਨੂੰ ਪੱਕਾ ਕਰਨ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਦੀ ਸਕੀਮ ਦੇ ਮੁਲਾਜ਼ਮ ਆਖ ਕੇ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਨਵੇਂ ਬਿੱਲ ਦੇ ਵਿਰੋਧ 'ਚ 30 ਦਸੰਬਰ ਨੰੂ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾ ਲਿਆ ਗਿਆ ਹੈ, ਪਰ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਵੀ ਵਿਚਾਲੇ ਹੀ ਲਟਕ ਗਈ | ਆਗੂਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਨੰੂ ਨਰੇਗਾ ਮੁਲਾਜ਼ਮਾਂ ਨੰੂ ਪੱਕੇ ਕਰਨ ਦਾ ਬਿੱਲ ਸਪੈਸ਼ਲ ਇਜਲਾਸ ਵਿਚ ਲੈ ਕੇ ਆਉਣਾ ਚਾਹੀਦਾ ਹੈ | ਇਸ ਮੌਕੇ ਐਕਸ਼ਨ ਕਮੇਟੀ ਪ੍ਰਧਾਨ ਸੰਦੀਪ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਬਿਮਲ ਕੌਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਰਾਜ ਕੁਮਾਰੀ ਪੰਡੋਰੀ, ਮੇਜਰ ਸਿੰਘ ਕੋਟ ਟੋਡਰ ਮੱਲ, ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਦੇ ਸੁਖਦੇਵ ਸਿੰਘ ਰਾਜ, ਜੋਗਿੰਦਰ ਪਾਲ ਘੁਰਾਲਾ, ਦਲਬੀਰ ਸਿੰਘ, ਪ੍ਰੇਮ ਸਿੰਘ, ਅਮਰਜੀਤ ਸਿੰਘ, ਅਤੁੱਲ ਮਹਾਜਨ, ਅਸ਼ੋਕ ਕੁਮਾਰ, ਕਮਲਦੀਪ ਸਿੰਘ, ਸੁਮਨ ਤੇ ਜਗਪ੍ਰੀਤ ਕੌਰ ਆਦਿ ਹਾਜ਼ਰ ਸਨ |
ਮੰਗਾਂ ਨੰੂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੰਦੇ ਹੋਏ ਨਰੇਗਾ ਮੁਲਾਜ਼ਮ | ਤਸਵੀਰ: ਵਿਸ਼ਾਲ


Ad Position 22
No active advertisement
ਪਿਛਲੀ ਖ਼ਬਰ ਵਿਗੜਦੀ ਕਾਨੂੰਨ ਵਿਵਸਥਾ ਖ਼ਿਲਾਫ਼ ਐੱਸ. ਐੱਸ. ਪੀ. ਦਫ਼ਤਰ ਦਾ ਕੀਤਾ ਘਿਰਾਓ ਅਗਲੀ ਖ਼ਬਰ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਐੱਸ.ਡੀ.ਐੱਮ. ਸੁਨਾਮ ਨੂੰ ਦਿੱਤਾ ਮੰਗ-ਪੱਤਰ <br/>
Ad Position 24